ਫਰੀਦਕੋਟ ’ਚ ਆਪਸ ’ਚ ਟਕਰਾਈਆਂ ਤਿੰਨ ਗੱਡੀਆਂ/ ਕਿਸਾਨੀ ਧਰਨੇ ਕਾਰਨ ਹਾਦਸੇ ਦੀ ਸ਼ੰਕਾ/ ਚਾਲਕਾਂ ਦਾ ਬਚਾਅ, ਗੱਡੀਆਂ ਦਾ ਨੁਕਸਾਨ

0
4

ਫਰੀਦਕੋਟ ਦੇ ਕੋਟਕਪੁਰਾ ਰੋਡ ’ਤੇ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਤਿੰਨ ਗੱਡੀਆਂ ਦੀ ਆਪਸ ਵਿਚ ਟੱਕਰ ਹੋ ਗਈ। ਇਸ ਹਾਦਸੇ ਵਿਚ ਡਰਾਈਵਰਾ ਦਾ ਬਚਾਅ ਰਿਹਾ ਜਦਕਿ ਗੱਡੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਹ ਹਾਦਸਾ ਕਿਸਾਨਾਂ ਦੇ ਧਰਨੇ ਕਾਰਨ ਵਾਪਰਿਆ ਦੱਸਿਆ ਜਾ ਰਿਹਾ। ਸਥਾਨਕ ਵਾਸੀਆਂ ਮੁਤਾਬਕ ਬੈਂਕ ਦੇ ਬਾਹਰ ਲੱਗੇ ਧਰਨਾ ਕਾਰਨ ਅੱਧੀ ਸੜਕ ਬੰਦ ਹੈ, ਜਿਸ ਕਾਰਨ ਹਾਦਸੇ ਵਾਪਰ ਰਹੇ ਨੇ। ਉਧਰ ਧਰਨੇ ਵਿਚ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਘਟਨਾ ਵੇਲੇ ਸੜਕ ਬਿਲਕੁਲ ਖਾਲੀ ਸੀ ਅਤੇ ਇਹ ਹਾਦਸਾ ਕਾਰ ਚਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੈ।
ਗੋਰਤਲਬ ਹੈ ਕੀ ਘਟਨਾ ਵਾਲੀ ਜਗ੍ਹਾ ਦੇ ਕਰੀਬ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਵੱਲੋਂ ਬੈਂਕ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ ਜਿਸ ਦੇ ਚਲਦੇ ਕਿਸਾਨਾਂ ਵੱਲੋਂ ਸਿੰਗਲ ਰੋਡ ਹੋਣ ਦੇ ਬਾਵਜੂਦ ਅੱਧੀ ਸੜਕ ਤੇ ਧਰਨਾ ਲਗਾਇਆ ਹੋਇਆ ਜਦ ਕਿ ਆਵਾਜਾਈ ਲਈ ਮਹਿਜ਼ ਅੱਧੀ ਸੜਕ ਹੀ ਬਾਕੀ ਬਚੀ ਹੈ ਜਿਸ ਦੇ ਚਲਦੇ ਇਸ ਜਗ੍ਹਾ ਤੇ ਕਾਫੀ ਰਸ਼ ਰਹਿੰਦਾ ਹੈ  ਅਤੇ ਟਰੈਫਿਕ ਜਾਮ ਦੀ ਵੀ ਸਮੱਸਿਆ ਆਮ ਰਹਿੰਦੀ ਹੈ। ਦੇਰ ਰਾਤ ਇਸੇ ਤਰ੍ਹਾਂ ਹੀ ਵਾਪਰੀ ਘਟਨਾ ਵਿੱਚ ਇੱਕ ਥਾਰ ਗੱਡੀ ਅਤੇ ਕਰੇਟਾ ਗੱਡੀ ਸੜਕ ਦੀ ਸਾਈਡ ਤੇ ਖੜੀਆਂ ਸਨ ਜਦ ਕਿ ਪਿੱਛੋਂ ਆ ਰਹੀ ਇੱਕ ਇੰਡੀਕਾ ਗੱਡੀ ਕਰੇਟਾ ਗੱਡੀ ਦੇ ਵਿੱਚ ਵੱਜੀ ਅਤੇ ਜੋ ਅੱਗੇ ਜਾ ਕੇ ਥਾਰ ਦੇ ਵਿੱਚ ਵਜੀ ਅਤੇ ਥਾਰ ਅੱਗੇ ਜਾ ਕੇ ਖੰਭੇ ਵਿੱਚ ਵੱਜੀ ਜਿਸ ਦੇ ਨਾਲ ਤਿੰਨੋ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ।
ਇਸ ਮੌਕੇ ਸਥਾਨਕ ਲੋਕਾਂ ਨੇ ਦੋਸ਼ ਲਗਾਏ ਕਿ ਕਿਸਾਨਾਂ ਵੱਲੋਂ ਬੈਂਕ ਦੇ ਬਾਹਰ ਧਰਨਾ ਲਗਾਉਣ ਦੀ ਬਜਾਏ ਅੱਧੀ ਸੜਕ ਨੂੰ ਮੱਲ ਕੇ ਟੈਂਟ ਲਗਾ ਕੇ ਧਰਨਾ ਲਗਾਇਆ ਹੋਇਆ ਜੋ ਦੋ ਮਹੀਨਿਆਂ ਤੋਂ ਚੱਲ ਰਿਹਾ। ਉਹਨਾਂ ਦੱਸਿਆ ਕਿ ਇਸ ਜਗ੍ਹਾ ਤੇ ਸਿੰਗਲ ਰੋਡ ਹੈ ਅਤੇ ਉਹ ਵੀ ਹੁਣ ਆਵਾਜਾਈ ਲਈ ਸਿਰਫ  ਅੱਧੀ ਹੀ ਬਚੀ  ਹੈ ਜਿਸ ਦੇ ਚਲਦੇ ਆਏ ਦਿਨ ਇੱਥੇ ਕੋਈ ਨਾ ਕੋਈ ਹਾਦਸੇ ਹੁੰਦੇ ਰਹਿੰਦੇ ਹਨ ਤੇ ਟਰੈਫਿਕ ਜਾਮ ਦੀ ਸਮੱਸਿਆ ਰਹਿੰਦੀ ਹੈ ਅਤੇ ਸਥਾਨਕ ਲੋਕਾਂ ਨੂੰ ਵੀ ਇਸ ਧਰਨੇ ਦੇ ਚੱਲਦੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ।
ਉਧਰ ਇਸ ਮੌਕੇ ਕਿਸਾਨੀ ਧਰਨੇ ਵਿੱਚ ਬੈਠੇ ਕਿਸਾਨ ਨੈਬ ਸਿੰਘ ਨੇ ਦੱਸਿਆ ਕਿ ਦੇਰ ਰਾਤ ਟਰੈਫਿਕ ਜਿਆਦਾ ਨਹੀਂ ਸੀ ਪਰ ਸ਼ਾਇਦ ਪਿਛਲੀ ਕਾਰ ਵਾਲੇ ਤੋਂ ਆਪਣੀ ਗੱਡੀ ਕੰਟਰੋਲ ਨਹੀਂ ਹੋਈ ਜਿਸ ਦੇ ਚਲਦੇ ਉਸ ਵੱਲੋਂ ਅੱਗੇ ਖੜੀ ਗੱਡੀ ਦੇ ਵਿੱਚ ਟੱਕਰ ਮਾਰੀ ਅਤੇ ਜੋ ਅੱਗੇ ਇੱਕ ਹੋਰ ਗੱਡੀ ਦੇ ਵਿੱਚ ਵੱਜੀ ਜਿਸ ਦੇ ਨਾਲ ਇਹਨਾਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਪਰ ਗਨੀਮਤ ਰਹੀ ਕਿ ਤਿੰਨੋਂ ਗੱਡੀਆਂ ਦੇ ਚਾਲਕ ਸੁਰੱਖਿਅਤ ਹਨ।

LEAVE A REPLY

Please enter your comment!
Please enter your name here