ਬਟਾਲਾ ’ਚ ਭਿਆਨਕ ਸੜਕ ਹਾਦਸੇ ’ਚ 8 ਜ਼ਖਮੀ/ ਟਾਇਰ ਫਟਣ ਬਾਅਦ ਟਰੱਕ ਨਾਲ ਟਕਰਾਇਆ ਟੈਂਪੂ/ ਜ਼ਖ਼ਮੀਆਂ ’ਚ ਦੋ ਬੱਚੇ ਵੀ ਸ਼ਾਮਲ

0
1

 

ਬਟਾਲਾ ਦੇ ਕਸਬਾ ਦਰਸ਼ਨ ਸਿੰਘ ਵਿਖੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੋਂ ਗੁਜਰ ਰਿਹਾ ਟੈਂਪੂ ਅਚਾਨਕ ਖੜੇ ਟਰੱਕ ਨਾਲ ਜਾ ਟਕਰਾਇਆ। ਇਸ ਹਾਦਸੇ ਵਿਚ 8 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਘਟਨਾ ਤੋੰ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਟੈਂਪੂ ਦਾ ਅਚਾਨਕ ਟਾਇਰ ਫਟਣ ਕਾਰਨ ਵਾਪਰਿਆ ਹੈ। ਅਚਾਨਕ ਟਾਇਰ ਫਟਣ ਕਾਰਨ ਟੈਂਪੂ ਬੇਕਾਬੂ ਹੋ ਕੇ ਟਰੱਕ ਨਾਲ ਜਾ ਟਕਰਾਇਆ।  ਜਾਣਕਾਰੀ ਅਨੁਸਾਰ ਟੈਂਪ ਵਿਚ ਸਵਾਰ ਲੋਕ ਜਠੇਰੇ ਉਤੇ ਮੱਥਾ ਟੇਕਣ ਗੁਰਦਾਸਪੁਰ ਜਾ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਦਾ ਟੈਂਪੂ ਬੇਕਾਬੂ ਹੋ ਕੇ ਟਰੱਕ ਨਾਲ ਜਾ ਟਕਰਾਇਆ।

LEAVE A REPLY

Please enter your comment!
Please enter your name here