ਪੰਜਾਬ ਰੋਪੜ ਸਿਵਲ ਹਪਪਤਾਲ ਕਾਲੋਨੀ ਦੇ ਮੰਦੜੇ ਹਾਲ/ ਹਸਪਤਾਲ ਸਟਾਫ ਨਰਕ ਭੋਗਣ ਲਈ ਮਜ਼ਬੂਰ/ ਸਿਹਤ ਵਿਭਾਗ ਤੋਂ ਛੇਤੀ ਧਿਆਨ ਦੇਣ ਦੀ ਮੰਗ By admin - June 14, 2026 0 1 Facebook Twitter Pinterest WhatsApp ਰੋਪੜ ਸਿਵਲ ਹਸਪਤਾਲ ਦੇ ਸਟਾਫ ਲਈ ਬਣੀ ਕਾਲੋਨੀ ਦੀ ਹਾਲਤ ਅਤੀ ਤਰਸਯੋਗ ਬਣੀ ਹੋਈ ਹੈ, ਜਿਸ ਦੇ ਚਲਦਿਆਂ ਇੱਥੇ ਰਹਿਣ ਵਾਲਾ ਸਟਾਫ ਨਕਰ ਭੋਗਣ ਲਈ ਮਜਬੂਰ ਹੈ। ਸਟਾਫ ਦੇ ਦੱਸਣ ਮੁਤਾਬਕ ਬਰਸਾਤਾਂ ਦੇ ਦਿਨਾਂ ਅੰਦਰ ਪਾਣੀ ਉਨ੍ਹਾਂ ਦੇ ਘਰਾਂ ਅੰਦਰ ਦਾਖਲ ਹੋ ਜਾਂਦਾ ਹੈ, ਜਿਸ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਮਕਾਨਾਂ ਦੀ ਖਸਤਾ ਹਾਲਤ ਹੋਣ ਦਾ ਨਾਲ ਨਾਲ ਗੰਦਗੀ ਦੀ ਭਰਮਾਰ ਹੈ। ਇੱਥੇ ਦੀਆਂ ਸੜਕਾਂ ਚਿੱਕੜ ਨਾਲ ਭਰੀਆਂ ਪਈਆਂ ਹਨ, ਜਿਸ ਕਾਰਨ ਸਟਾਫ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ। ਕਾਲੋਨੀ ਵਾਸੀਆਂ ਦਾ ਦੱਸਣ ਮੁਤਾਬਕ ਕਲੋਨੀ ਵਿੱਚ ਚਾਰੇ ਪਾਸੇ ਝਾੜੀਆਂ ਉੱਗੀਆਂ ਹੋਈਆਂ ਹਨ, ਜਿਸ ਕਾਰਨ ਇੱਥੇ ਮੱਛਰ ਮੱਖੀਆਂ ਅਤੇ ਸੱਪਾਂ ਵਗੈਰਾ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਵੱਲੋਂ ਐਸਐਮਓ ਸਿਵਲ ਸਰਜਨ ਅਤੇ ਪੀਡਬਲਡੀ ਮਹਿਕਮੇ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਸੁਣਵਾਈ ਨਹੀਂ ਹੋਈ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਅੱਗੇ ਕਾਲੋਨੀ ਦੀ ਸਾਫ ਸਫਾਈ ਤੇ ਬਰਸਾਤੀ ਪਾਣੀ ਦੇ ਛੇਤੀ ਹੱਲ ਦੀ ਮੰਗ ਕੀਤੀ ਹੈ। ਜੇਕਰ ਕਲੋਨੀ ਦੀਆਂ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਦੇ ਵਿੱਚ ਚਿੱਕੜ ਹੀ ਚਿੱਕੜ ਨਜ਼ਰ ਆਉਂਦਾ ਹੈ ਅਤੇ ਆਉਣਾ ਜਾਣਾ ਮੁਸ਼ਕਿਲ ਹੋਇਆ ਪਿਆ ਹੈ। ਕਲੋਨੀ ਵਿੱਚ ਖੜੇ ਗੰਦੇ ਪਾਣੀ ਦੇ ਕਾਰਨ ਮੱਛਰ ਮੱਖੀਆਂ ਦੀ ਤਾਦਾਦ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਕਲੋਨੀ ਵਾਸੀਆਂ ਮੁਤਾਬਕ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਕਿਉਂਕਿ ਜਦੋਂ ਵੀ ਬਰਸਾਤ ਆਉਂਦੀ ਹੈ ਤਾਂ ਸ਼ਹਿਰ ਦਾ ਸਾਰਾ ਪਾਣੀ ਉਹਨਾਂ ਦੀ ਕਲੋਨੀ ਦੇ ਵਿੱਚੋਂ ਦੀ ਹੋ ਕੇ ਲੰਘਦਾ ਹੈ ਜਿਸ ਕਾਰਨ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਵੜ ਜਾਂਦਾ ਹੈ ਅਤੇ ਉਹਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਕਲੋਨੀ ਦੇ ਨਾਲ ਹੀ ਇੱਕ ਨਵੀਂ ਬਿਲਡਿੰਗ ਬਣਾਈ ਜਾ ਰਹੀ ਹੈ ਜਿਸ ਕਾਰਨ ਥਾਂ-ਥਾਂ ਤੇ ਮਿੱਟੀ ਅਤੇ ਸਮਾਨ ਸੁੱਟਿਆ ਹੋਇਆ ਹੈ ਜਿਸ ਕਾਰਨ ਪਾਣੀ ਰੁਕ ਕੇ ਉਹਨਾਂ ਦੇ ਘਰਾਂ ਦੇ ਵਿੱਚ ਵੜ ਜਾਂਦਾ ਹੈ ਅਤੇ ਗਲੀਆਂ ਦੇ ਵਿੱਚ ਚਿੱਕੜ ਹੀ ਚਿੱਕੜ ਹੋ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਵੀ ਬਰਸਾਤ ਪੈਂਦੀ ਹੈ ਤਾਂ ਉਹਨਾਂ ਦੇ ਬੱਚੇ ਸਕੂਲ ਵੀ ਨਹੀਂ ਜਾ ਸਕਦੇ ਕਿਉਂਕਿ ਸੜਕਾਂ ਵਿੱਚੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਕਈ ਵਾਰ ਤਾਂ ਉਹਨਾਂ ਨੂੰ ਡਿਊਟੀ ਜਾਣ ਵਿੱਚ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।