ਪੰਜਾਬ ਗੁਰਦਾਸਪੁਰ ’ਚ ਚੋਰਾਂ ਦਾ ਟਰੱਕਾਂ ’ਤੇ ਧਾਵਾਂ/ ਚਾਰ ਬੈਟਰੀਆਂ ਚੋਰੀ ਕਰ ਕੇ ਚੋਰ ਫਰਾਰ/ 6 ਮਹੀਨੇ ਦੌਰਾਨ ਦੂਜੀ ਘਟਨਾ, ਪੁਲਿਸ ਕਰ ਰਹੀ ਜਾਂਚ By admin - June 14, 2026 0 1 Facebook Twitter Pinterest WhatsApp ਗੁਰਦਾਸਪੁਰ ਸ਼ਹਿਰ ਅੰਦਰ ਟਰੱਕਾਂ ਵਿਚੋਂ ਬੈਟਰੀਆਂ ਚੋਰੀ ਕਰਨ ਵਾਲੇ ਚੋਰਾਂ ਦੀਆਂ ਸਰਗਰਮੀਆਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਘਟਨਾ ਸ਼ਹਿਰ ਦੇ ਅੱਡਾ ਮਗਰਮੂਦੀਆਂ ਇਲਾਕੇ ਤੋਂ ਸਾਹਮਣੇ ਆਈ ਹੈ, ਜਿੱਥੇ ਘਰ ਦੇ ਬਾਹਰ ਖੜੇ ਦੋ ਟਰੱਕਾਂ ਵਿਚੋਂ ਚੋਰ 4 ਬੈਟਰੀਆਂ ਚੋਰੀ ਕਰ ਕੇ ਫਰਾਰ ਹੋ ਗਏ। 6 ਹਫਤਿਆਂ ਦੌਰਾਨ ਵਾਪਰੀ ਦੂਜੀ ਘਟਨਾ ਤੋਂ ਬਾਅਦ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਦੇ ਦੱਸਣ ਮੁਤਾਬਕ ਕਰੀਬ 6 ਮਹੀਨੇ ਪਹਿਲਾਂ ਵੀ ਚੋਰਾਂ ਨੇ ਇਸੇ ਘਰ ਦੇ ਅੰਦਰ ਵੜ ਕੇ ਜੇਸੀਬੀ ਅਤੇ ਟਿੱਪਰਾਂ ਦੇ 8 ਬੈਟਰੇ ਚੋਰੀ ਕੀਤੇ ਸਨ ਅਤੇ ਹੁਣ 6 ਮਹੀਨੇ ਬਾਅਦ ਮੁੜ 4 ਬੈਟਰੇ ਚੋਰੀ ਕਰ ਲਏ ਨੇ। ਚੋਰ ਦੀ ਕਰਤੂਤ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਪ੍ਰੀਤ ਜੇਸੀਬੀ ਦੇ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਦੋ ਟਰੱਕ ਘਰ ਦੇ ਬਾਹਰ ਖੜ੍ਹੇ ਕੀਤੇ ਹੋਏ ਸਨ। ਸਵੇਰੇ ਜਦੋਂ ਉਨ੍ਹਾਂ ਨੇ ਟਰੱਕਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿੱਚੋਂ ਚਾਰ ਬੈਟਰੀਆਂ ਗਾਇਬ ਮਿਲੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਚੋਰਾਂ ਵੱਲੋਂ ਇਸੇ ਤਰ੍ਹਾਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਹੁਣ ਦੂਜੀ ਵਾਰ ਫਿਰ ਚੋਰੀ ਹੋਣ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਦੌਰਾਗਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।