ਪੱਟੀ ’ਚ ਤੇਜ਼ ਮੀਂਹ-ਹਨੇਰੀ ਦਾ ਕਹਿਰ/ ਗਰੀਬ ਕਿਸਾਨ ਦਾ ਹੋਇਆ ਭਾਰੀ ਨੁਕਸਾਨ/ ਸਰਕਾਰ ਅੱਗੇ ਮਦਦ ਲਈ ਲਾਈ ਗੁਹਾਰ

0
1

ਬੀਤੀ ਰਾਤ ਆਏ ਤੇਜ਼ ਮੀਂਹ ਹਨੇਰੀ ਨੇ ਜਿੱਥੇ ਅੰਤਾਂ ਦੀ ਗਰਮੀ ਤੋਂ ਰਾਹਤ ਦਿੱਤੀ ਹੈ, ਉਥੇ ਹੀ ਕਈਆਂ ਲਈ ਮੁਸੀਬਤ ਦਾ ਕਾਰਨ ਵੀ ਬਣੀ ਹੈ। ਅਜਿਹਾ ਹੀ ਮਾਮਲਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਸੰਗਵਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਗਰੀਬ ਕਿਸਾਨ ਦਾ ਮੀਂਹ ਹਨੇਰੀ ਕਾਰਨ ਭਾਰੀ ਨੁਕਸਾਨ ਹੋਇਆ ਹੈ। ਪੀੜਤ ਕਿਸਾਨ ਸੁਖਵੰਤ ਸਿੰਘ ਦੇ ਦੱਸਣ ਮੁਤਾਬਕ ਮੀਂਹ ਹਨੇਰੀ ਕਾਰਨ ਉਨ੍ਹਾਂ ਦਾ ਪਸ਼ੂਆਂ ਲਈ ਪਾਇਆ 75 ਫੁੱਟ ਲੰਬਾ ਸ਼ੈਂਡ ਡਿੱਗ ਪਿਆ ਹੈ, ਜਿਸ ਕਾਰਨ ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਪੀੜਤ ਨੇ ਸਰਕਾਰ ਤੇ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ ਲਾਈ ਹੈ ਤਾਂ ਜੋ ਮੁੜ ਤੋਂ ਸ਼ੈਡ ਦੀ ਉਸਾਰੀ ਕਰ ਕੇ ਪਸ਼ੂਆਂ ਦ ਸੰਭਾਲ ਕਰ ਸਕੇ।

LEAVE A REPLY

Please enter your comment!
Please enter your name here