ਪੰਜਾਬ ਅੰਮ੍ਰਿਤਸਰ ’ਚ ਬਜ਼ੁਰਗ ਲਈ ਕਾਲ ਬਣਿਆ ਮੀਂਹ ਹਨੇਰੀ/ ਕੰਧ ਡਿੱਗਣ ਕਾਰਨ ਬਜ਼ੁਰਗ ਦੀ ਮੌਤ, ਦੂਜਾ ਜ਼ਖਮੀ/ ਨਮਕ ਮੰਡੀ ਦੀ ਘਟਨਾ, ਪੁਲਿਸ ਕਰ ਰਹੀ ਜਾਂਚ By admin - June 12, 2026 0 1 Facebook Twitter Pinterest WhatsApp ਅੰਮ੍ਰਿਤਸਰ ਦੇ ਨਮਕ ਮੰਡੀ ਇਲਾਕੇ ਅੰਦਰ ਬੀਤੀ ਸ਼ਾਮ ਆਈ ਤੇਜ਼ ਮੀਂਹ ਹਨੇਰੀ ਕਾਰਨ ਉਸ ਵੇਲੇ ਵੱਡਾ ਹਾਦਸਾ ਵਾਪਰ ਜਦੋਂ ਇੱਥੇ ਸਥਿਤ ਇਕ ਪੁਰਾਣੇ ਮੰਦਰ ਦੀ ਕੰਧ ਡਿੱਗਣ ਕਰਨ ਇਕ ਬਜ਼ੁਰਗ ਦੀ ਮੌਤ ਜਦਕਿ ਇਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਦੋਵੇਂ ਗਲੀ ਵਿਚੋਂ ਲੰਘ ਰਹੇ ਸੀ ਕਿ ਉਨ੍ਹਾਂ ਉਤੇ ਤੇਜ਼ ਹਨੇਰੀ ਕਾਰਨ ਕੰਧ ਡਿੱਗ ਪਈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਵਾਰਿਸਾਂ ਨੇ ਦੋਵਾਂ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ, ਜਿੱਥੇ ਬਜੁਰਗ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਦਕਿ ਦੂਜੇ ਦਾ ਇਲਾਜ ਚੱਲ ਰਿਹਾ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਖਸਤਾ ਹਾਲ ਇਮਾਰਤ ਦੀ ਜਾਂਚ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਉਣ ਦੀ ਗੱਲ ਕਹੀ ਹੈ। ਖਬਰਾਂ ਮੁਤਾਬਕ ਅੰਮ੍ਰਿਤਸਰ ਵਿੱਚ ਆਏ ਇਸ ਤੇਜ਼ ਤੂਫ਼ਾਨ ਅਤੇ ਨੇਹਰੀ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਦਰੱਖਤ ਡਿੱਗਣ ਅਤੇ ਪੁਰਾਣੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਇਸੇ ਦੌਰਾਨ ਨਮਕ ਮੰਡੀ ਅਧੀਨ ਤੇਲੀਆਂ ਵਾਲੀ ਗਲੀ ਵਿੱਚ ਚਿੰਤਪੂਰਨੀ ਮੰਦਰ ਅਤੇ ਬਾਜ਼ਾਰ ਦੇ ਨੇੜੇ ਸਥਿਤ ਇੱਕ ਖਸਤਾ ਹਾਲ ਰਾਧਾ-ਕ੍ਰਿਸ਼ਨ ਮੰਦਰ ਦੀ ਕੰਧ ਅਚਾਨਕ ਢਹਿ ਗਈ, ਜਿਸ ਕਾਰਨ ਇੱਕ 80 ਸਾਲਾ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਰਾਹਗੀਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮੌਕੇ ‘ਤੇ ਮੌਜੂਦ ਮੋਬਾਈਲ ਦੁਕਾਨ ਦੇ ਮਾਲਕ ਅੰਕੁਸ਼ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਸੀ ਕਿ ਅਚਾਨਕ ਤੇਜ਼ ਹਵਾ ਦਾ ਝੋਂਕਾ ਆਇਆ ਅਤੇ ਸਾਹਮਣੇ ਸਥਿਤ ਪੁਰਾਣੀ ਮੰਦਰ ਦੀ ਕੰਧ ਜ਼ੋਰਦਾਰ ਆਵਾਜ਼ ਨਾਲ ਢਹਿ ਗਈ। ਕੰਧ ਡਿੱਗਦੇ ਹੀ ਉੱਥੇ ਹੜਕੰਪ ਮਚ ਗਿਆ ਅਤੇ ਇੱਕ ਵਿਅਕਤੀ ਚੀਕਾਂ ਮਾਰਦਾ ਹੋਇਆ ਨਜ਼ਰ ਆਇਆ, ਜਿਸਦੀ ਲੱਤ ਟੁੱਟ ਗਈ ਸੀ। ਜਦੋਂ ਲੋਕ ਮਦਦ ਲਈ ਮੌਕੇ ‘ਤੇ ਪਹੁੰਚੇ ਤਾਂ ਮਲਬੇ ਹੇਠ ਦੱਬੇ ਇੱਕ ਬਜ਼ੁਰਗ ਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਅੰਕੁਸ਼ ਵੱਲੋਂ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਤਾਂ ਜੋ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਪਛਾਣ ਹੋ ਸਕੇ। ਮ੍ਰਿਤਕ ਦੀ ਪਛਾਣ ਚਿੰਤਪੂਰਨੀ ਮੰਦਰ ਦੇ ਸਾਹਮਣੇ ਸਥਿਤ ਢਾਬੇ ਦੇ ਕੋਲ ਇੱਕ ਸਾਬਣ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਕਰੀਬ 75 ਤੋਂ 80 ਸਾਲਾ ਬਜ਼ੁਰਗ ਵਜੋਂ ਹੋਈ ਹੈ। ਇਹ ਹਾਦਸਾ ਸ਼ਾਮ ਕਰੀਬ 6 ਵੱਜ ਕੇ 26 ਮਿੰਟ ‘ਤੇ ਵਾਪਰਿਆ, ਜਦੋਂ ਉਹ ਪੈਦਲ ਆਪਣੇ ਕੰਮ ਤੋਂ ਵਾਪਸ ਜਾ ਰਹੇ ਸਨ। ਹਾਦਸੇ ਕਾਰਨ ਆਸ-ਪਾਸ ਦੀਆਂ ਕੁਝ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ, ਜਦਕਿ ਇੱਕ ਹੋਰ ਜ਼ਖ਼ਮੀ ਵਿਅਕਤੀ ਨੂੰ ਉਸਦੇ ਪਰਿਵਾਰਕ ਮੈਂਬਰ ਇਲਾਜ ਲਈ ਹਸਪਤਾਲ ਲੈ ਗਏ ਹਨ। ਜ਼ਖ਼ਮੀ ਦੀ ਲੱਤ ਫਰੈਕਚਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਇਹ ਇਮਾਰਤ ਕਾਫੀ ਪੁਰਾਣੀ ਅਤੇ ਖਸਤਾ ਹਾਲ ਸੀ, ਜਿਸਦਾ ਉੱਪਰਲਾ ਹਿੱਸਾ ਖਾਲੀ ਪਿਆ ਰਹਿੰਦਾ ਸੀ। ਪੁਲਿਸ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਮਾਰਤ ਦੀ ਸਮੇਂ ਸਿਰ ਮੁਰੰਮਤ ਜਾਂ ਮਜ਼ਬੂਤੀਕਰਨ ਕਿਉਂ ਨਹੀਂ ਕਰਵਾਇਆ ਗਿਆ ਅਤੇ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਥਾਨਕ ਵਾਸੀਆਂ ਨੇ ਵੀ ਪ੍ਰਸ਼ਾਸਨ ਤੋਂ ਖਸਤਾ ਹਾਲ ਪੁਰਾਣੀਆਂ ਇਮਾਰਤਾਂ ਦੀ ਨਿਸ਼ਾਨਦੇਹੀ ਕਰਨ ਦੀ ਮੰਗ ਕੀਤੀ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰ ਸਕੇ।