ਕਪੂਰਥਲਾ ਦੇ ਮੰਡ ਖੇਤਰ ’ਚ ਆਬਕਾਰੀ ਵਿਭਾਗ ਦੀ ਕਾਰਵਾਈ/ 7500 ਲੀਟਰ ਲਾਹਨ ਬਰਾਮਦ ਕਰ ਕੇ ਕੀਤੀ ਨਸ਼ਟ

0
1

ਕਪੂਰਥਲਾ ਦੇ ਮੰਡ ਖੇਤਰ ਵਿਚ ਆਬਕਾਰੀ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਨੇ ਪਿੰਡ ਸ਼ੇਰਪੁਰ ਡੋਗਰਾਂ ਦੇ ਮੰਡ ਖੇਤਰ ਵਿੱਚੋਂ ਕਰੀਬ 7500 ਲੀਟਰ ਲਾਹਨ ਬਰਾਮਦ ਕਰ ਕੇ ਮੌਕੇ ‘ਤੇ ਹੀ ਨਸ਼ਟ ਕੀਤੀ ਹੈ। ਜ਼ਿਲ੍ਹਾ ਆਬਕਾਰੀ ਅਫ਼ਸਰ ਕਪੂਰਥਲਾ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਪਿੰਡ ਸ਼ੇਰਪੁਰ ਡੋਗਰਾਂ ਦੇ ਮੰਡ ਦਰਿਆ ਖੇਤਰ ਵਿੱਚ ਕਿਸ਼ਤੀ ਰਾਹੀਂ ਦਰਿਆ ਪਾਰ ਕਰ ਕੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਲੁਕਾ ਕੇ ਰੱਖੀ ਗਈ ਤਕਰੀਬਨ 7500 ਲੀਟਰ ਲਾਹਨ ਬਰਾਮਦ ਹੋਈ, ਜਿਸ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ।
ਅਧਿਕਾਰੀ ਦੇ ਦੱਸਣ ਮੁਤਾਬਕ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ ਸੁਰਿੰਦਰ ਕੁਮਾਰ ਗਰਗ ਅਤੇ ਸਹਾਇਕ ਕਮਿਸ਼ਨਰ (ਆਬਕਾਰੀ) ਕਪੂਰਥਲਾ ਰੇਂਜ ਨਵਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਭਰ ਵਿੱਚ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਆਬਕਾਰੀ ਨਿਰੀਖਕ ਜਤਿੰਦਰਪਾਲ ਸਿੰਘ, ਸੁਲਤਾਨਪੁਰ ਸਰਕਲ, ਆਬਕਾਰੀ ਪੁਲਿਸ ਸਟਾਫ ਅਤੇ ਹੋਰ ਅਧਿਕਾਰੀਆਂ ਨੇ ਸਾਂਝੇ ਤੌਰ ‘ਤੇ ਮੰਡ ਖੇਤਰ ਵਿੱਚ ਵਿਆਪਕ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿੱਚ ਸ਼ਾਮਲ ਤੱਤਾਂ ਖ਼ਿਲਾਫ਼ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਅਤੇ ਕਿਸੇ ਵੀ ਕੀਮਤ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here