ਬਟਾਲਾ ਨਗਰ ਨਿਗਮ ’ਤੇ ਆਪ ਦਾ ਕਬਜ਼ਾ/ ਬਣਾਇਆ ਆਪਣਾ ਮੇਅਰ ਤੇ ਡਿਪਟੀ ਮੇਅਰ/ ਮੰਤਰੀ ਕਟਾਰੂਚਕ ਤੇ ਵਿਧਾਇਕ ਸ਼ੈਰੀ ਕਲਸੀ ਰਹੇ ਮੌਜੂਦ

0
2

 

ਬਟਾਲਾ ਨਗਰ ਨਿਗਮ ਚੋਣਾਂ ’ਚ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ ਬਾਜੀ ਮਾਰੀ ਹੈ। ਪਾਰਟੀ ਨੇ ਕੁੱਲ 50 ਵਾਰਡਾਂ ਵਿਚੋਂ 30 ਸੀਟਾਂ ਉਤੇ ਜਿੱਤ ਦਰਜ ਕੀਤੀ ਹੈ।  ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ 18 ਕੌਂਸਲਰ ਜਿੱਤੇ ਹਨ ਜਦਕਿ ਦੋ ਸੀਟਾਂ ਭਾਜਪਾ ਦੇ ਹਿੱਸੇ ਆਈਆਂ ਹਨ।  ਅੱਜ ਨਗਰ ਨਿਗਮ ਬਟਾਲਾ ਦੀ ਬੁਲਾਈ ਹਾਊਸ ਮੀਟਿੰਗ ਦੌਰਾਨ ਸਾਰੇ ਕੌਂਸਲਰਾਂ ਨੂੰ ਰਸਮੀ ਤੌਰ ਤੇ ਸਹੁੰ ਚੁਕਾਈ ਗਈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਲੋਂ ਮੇਅਰ ਅਤੇ ਡਿਪਟੀ ਮੇਅਰ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਵਾਰਡ ਨੰਬਰ 5 ਤੋਂ ਚੋਣ ਜਿੱਤੇ ਕੌਂਸਲਰ ਭੁਪਿੰਦਰ ਸਿੰਘ ਬਾਜਵਾ ਨੂੰ ਬਟਾਲਾ ਨਗਰ ਨਿਗਮ ਦਾ ਮੇਅਰ ਚੁਣਿਆ ਗਿਆ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ’ਚ ਮਹਿਲਾ ਕੌਂਸਲਰ ਦਾ ਨਾਅ ਤੇ ਸਹਿਮਤੀ ਬਣੀ ਹੈ। ਕੌਂਸਲਰ ਸੁਖਰਾਜ ਕੌਰ ਸੀਨੀਅਰ ਡਿਪਟੀ ਮੇਅਰ ਅਤੇ ਨੀਲਮ ਚੌਹਾਨ ਡਿਪਟੀ ਮੇਅਰ ਵਜੋਂ ਚੁਣਿਆ ਗਿਆ ਹੈ। ਇਸ ਚੋਣ ਦੌਰਾਨ ਮੰਤਰੀ ਲਾਲ ਚੰਦ ਕਟਾਰੂਚਕ ਅਤੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਮੌਜੂਦ ਰਹੇ।
ਪੱਤਰਕਾਰਾ ਨਾਲ ਗੱਲਬਾਤ ਕਰਦਿਆ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਕਹਿਣਾ ਸੀ ਕਿ ਬਟਾਲਾ ਦੇ ਵੋਟਰਾ ਨੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਲੋਕ ਪੱਖੀ ਕਮਾ ਨੂੰ ਦੇਖਦੇ ਹੋਏ ਇਹ ਜਿੱਤ ਦਿੱਤੀ ਅਤੇ ਅੱਜ ਬਟਾਲਾ ਨਗਰ ਨਿਗਮ ਤੇ ਆਪ ਨੇ ਕਾਰਜ ਸਾਂਭਿਆ ਹੈ ਅਤੇ ਹੁਣ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਆਵੇਗੀ ਅਤੇ ਜੋ ਲੋਕਾਂ ਦੀਆ ਸਮੱਸਿਆਵਾਂ ਹਨ, ਉਹਨਾਂ ਦੇ ਹੱਲ ਹੋਣਗੇ। ਵਿਧਾਇਕ  ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਕਹਿਣਾ ਸੀ ਕਿ ਜੋ ਅੱਜ ਮੇਅਰ ਜਾ ਡਿਪਟੀ ਮੇਅਰ ਇਹ ਚੋਣ ਹੋਈ ਹੈ ਉਸ ਦਾ ਜੋ ਫ਼ੈਸਲਾ ਸੀ ਉਹ ਪਾਰਟੀ ਹਾਈ ਕਮਾਂਡ ਅਤੇ ਮੁੱਖ ਮੰਤਰੀ ਪੰਜਾਬ ਨੇ ਲਿਆ ਅਤੇ ਉਸ ਫੈਸਲੇ ਤੇ ਸਾਰੇ ਕੌਂਸਲਰਾ ਨੇ ਸਹਿਮਤੀ ਵੀ ਜਤਾਈ ਹੈ।  ਉਹਨਾਂ ਕਿਹਾ ਕਿ ਜੋ ਅੱਜ ਲੋਕਾਂ ਨੇ ਸਾਡੇ ਹੱਕ ਵਿਚ ਫ਼ਤਵਾ ਦਿੱਤਾ ਹੈ ਉਸ ਨਾਲ ਉਹ ਜੋ ਲੋਕਾ ਨਾਲ ਪਹਿਲਾ ਹੀ ਵਾਅਦਾ ਕਰ ਰਹੇ ਸਨ, ਉਹ ਪਹਿਲੀ ਮੀਟਿੰਗ ਦੌਰਾਨ ਬਟਾਲਾ ਵਿਚੋਂ ਕੂੜੇ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ ਜਿਸ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਉਧਰ ਨਵੇਂ ਚੁਣੇ ਮੇਅਰ ਭੁਪਿੰਦਰ ਸਿੰਘ ਬਾਜਵਾ ਨੇ ਜਿੱਥੇ ਆਪਣੇ ਕੌਂਸਲਰਾ ਅਤੇ ਪਾਰਟੀ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।

LEAVE A REPLY

Please enter your comment!
Please enter your name here