ਮੋਗਾ ਦੇ ਪਿੰਡ ਚੱਕ ਕਨੀਆਂ ’ਚ ਮਜਦੂਰ ਦੀ ਮੌਤ/ ਟੋਕਾ ਮਸ਼ੀਨ ਦੀ ਲਪੇਟ ਆਉਣ ਕਾਰਨ ਗਈ ਜਾਨ/ ਅਚਾਰ ਤਿਆਰ ਕਰਦੇ ਸਮੇਂ ਵਾਪਰਿਆ ਹਾਦਸਾ

0
1

ਮੋਗਾ ਦੇ ਪਿੰਡ ਚੱਕ ਕਨੀਆਂ ਦੇ ਖੇਤਾਂ ਵਿੱਚ ਪਸ਼ੂਆਂ ਲਈ ਚਾਰੇ ਦਾ ਅਚਾਰ ਤਿਆਰ ਕਰਦੇ ਸਮੇਂ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਚਾਰਾ ਕੱਟਣ ਵਾਲੀ ਟੋਕਾ ਮਸ਼ੀਨ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਸੀਲਾ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਪਿੰਡ ਗੱਟੀ ਜੱਟਾਂ ਵਜੋਂ ਹੋਈ ਹੈ। ਹਾਦਸੇ ਦੀ ਖ਼ਬਰ ਮਿਲਦੇ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੋ ਬੱਚਿਆਂ ਦਾ ਪਿਤਾ ਸੀ ਅਤੇ ਉਸ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਉੱਥੇ ਹੀ ਦੂਜੇ ਪਾਸੇ ਜਾਂਚ ਅਧਿਕਾਰੀ ਸਾਹਿਬ ਸਿੰਘ ਨੇ ਕਿਹਾ ਕਿ ਰਸੀਲਾ ਸਿੰਘ ਵਾਸੀ ਗਟੀ ਜੱਟਾ ਜੋ ਕਿ ਅਚਾਰ ਬਣਾਉਣ ਵਾਲੇ ਮਸ਼ੀਨ ਦੇ ਵਿੱਚ ਕੰਮ ਕਰ ਰਿਹਾ ਸੀ ਕੰਮ ਕਰਦੇ ਸਮੇਂ ਉਸਦਾ ਪੈਰ ਮਸ਼ੀਨ ਵਿੱਚ ਫਸ ਗਿਆ ਜਿਸ ਕਾਰਨ ਹਾਦਸਾ ਵਾਪਰਿਆ ਅਤੇ ਉਸਦੀ ਮੌਤ ਹੋ ਗਈ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ 194 ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ।

LEAVE A REPLY

Please enter your comment!
Please enter your name here