ਪੱਟੀ ’ਚ ਤੇਲ ਕੀਮਤਾਂ ਖਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ/ ਟੌਲ ਪਲਾਜਾ ਪਰਚੀ ਮੁਕਤ ਕਰ ਕੇ ਸਾੜਿਆ ਪੁਤਲਾ/ ਡੀਜ਼ਲ ਤੇ ਖਾਦ ਕੀਮਤਾਂ ਘਟਾਉਣ ਦੀ ਮੰਗ

0
1

-ਕਿਸਾਨ ਜਥੇਬੰਦੀਆਂ ਵੱਲੋਂ ਤੇਲ ਕੀਮਤਾਂ ਤੇ ਖਾਦ ਦੀ ਕਿੱਲਤ ਨੂੰ ਲੈ ਕੇ ਕੇਂਦਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਇਸੇ ਤਹਿਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਹਲਕਾ ਪੱਟੀ ਅਧੀਨ ਆਉਂਦੇ ਉਸਮਾ ਟੂਲ ਪਲਾਜ਼ਾ ਤੇ ਕੇਂਦਰ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਟੋਲ ਨੂੰ ਪਰਚੀ ਮੁਕਤ ਕਰ ਕੇ ਕੇਂਦਰ ਸਰਕਾਰ ਦੀ ਅਰਥੀ ਫੂਕੀ।  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਲ ਨੇ ਕਿਹਾ ਕਿ ਤੇਲ, ਗੈਸ ਤੇ ਖਾਦਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ ਜਿਸ ਕਾਰਨ ਆਮ ਜਨਤਾ ਤੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਸ ਪਾਸੇ ਛੇਤੀ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਕਿਸਾਨ ਤਾਂ ਅੱਗੇ ਹੀ ਕਰਜੇ ਦੇ ਬੋਝ ਹੇਠਾਂ ਦੱਬੇ ਹੋਏ ਹਨ ਉਸ ਤੋਂ ਵੱਧ ਰਹੀ ਮੰਗਿਆਈ ਕਾਰਨ ਜਿੱਥੇ ਉਹਨਾਂ ਦੀਆਂ ਫਸਲਾਂ ਘੱਟ ਰੇਟ ਵਿੱਚ ਜਾਣਗੀਆਂ ਉਥੇ ਕਿਸਾਨ ਹੋਰ ਕਰਜੇ ਥੱਲੇ ਆਵੇਗਾ। ਉਹਨਾਂ ਨੇ ਕੇਂਦਰ ਸਰਕਾਰ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਦੋਵਾਂ ਦਾ ਪੁਤਲਾ ਸਾੜਿਆ ਅਤੇ ਕਿਹਾ ਕਿ ਇਹਨਾਂ ਕੀਮਤਾਂ ਤੇ ਜਲਦੀ ਨੱਥ ਪਾਈ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਤੇਜ਼ ਕੀਤੇ ਜਾਣਗੇ।

LEAVE A REPLY

Please enter your comment!
Please enter your name here