ਪੰਜਾਬ ਫਰੀਦਕੋਟ ਵਿਖੇ ਖੇਡ ਵਿਭਾਗ ਵੱਲੋਂ ਸਾਈਕਲ ਰੈਲੀ/ ਨਹਿਰੂ ਸਟੇਡੀਅਮ ਤੋਂ ਹੋਈ ਸ਼ੁਰੂਆਤ ਤੇ ਸਮਾਪਤੀ/ ਵਿਸ਼ਵ ਸਾਇਕਲ ਦਿਵਸ ਮੌਕੇ ਸਾਇਕਲ ਚਲਾਉਣ ਦਾ ਸੁਨੇਹਾ By admin - June 7, 2026 0 2 Facebook Twitter Pinterest WhatsApp ਫਰੀਦਕੋਟ ਦੇ ਖੇਡ ਵਿਭਾਗ ਵੱਲੋਂ ਅੱਜ ਸ਼ਹਿਰ ਅੰਦਰ ਇਕ ਵਿਸ਼ਾਲ ਸਾਈਕਲ ਰੈਲੀ ਆਯੋਜਨ ਕੀਤੀ ਗਈ। ਸਾਇਕਲ ਦਿਵਸ ਨੂੰ ਸਮਰਪਿਤ ਇਸ ਰੈਲੀ ਵਿਚ ਵੱਡੀ ਗਿਣਤੀ ਖਿਡਾਰੀਆਂ ਤੋਂ ਇਲਾਵਾ ਆਮ ਸ਼ਹਿਰੀਆਂ ਤੇ ਬੱਚਿਆਂ ਨੇ ਸ਼ਿਰਕਤ ਕੀਤੀ। ਇਹ ਰੈਲੀ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚੋਂ ਹੁੰਦੀ ਹੋਈ ਵਾਪਸ ਨਹਿਰੂ ਸਟੇਡੀਅਮ ਵਿਖੇ ਆ ਕੇ ਸਮਾਪਤ ਹੋਈ। ਪ੍ਰਬੰਧਕਾਂ ਦੇ ਦੱਸਣ ਮੁਤਾਬਕ ਵਿਸ਼ਵ ਸਾਇਕਲ ਦਿਵਸ ਮੌਕੇ ਰੈਲੀ ਕੱਢਣ ਦਾ ਮਕਸਦ ਬੇਲੋੜੇ ਵਹੀਕਲਾਂ ਨੂੰ ਛੱਡ ਕੇ ਸਾਇਕਲ ਚਲਾਉਣ ਨੂੰ ਪਹਿਲ ਦੇਣ ਦਾ ਸੁਨੇਹਾ ਦੇਣਾ ਹੈ ਤਾਂ ਜੋ ਵਾਤਾਵਰਣ ਬਚਾਉਣ ਦੇ ਨਾਲ ਨਾਲ ਸਿਹਤ ਨੂੰ ਵੀ ਠੀਕ ਰੱਖਿਆ ਜਾ ਸਕੇ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅੱਜ ਸਭ ਤੋਂ ਵੱਡੀ ਜਰੂਰਤ ਹੈ ਕਿ ਅਸੀਂ ਮੋਟਰ ਕਾਰਾਂ ਤੇ ਦੂਜੇ ਵਹੀਕਲਾਂ ਨੂੰ ਦਾ ਖਹਿੜਾ ਛੱਡ ਕੇ ਸਾਈਕਲ ਚਲਾਉਣ ਨੂੰ ਪਹਿਲ ਦੇਣ ਦੀ ਲੋੜ ਹੈ, ਜਿਸ ਨਾਲ ਨਾ ਸਿਰਫ ਅਸੀਂ ਸਿਹਤ ਪੱਖੋਂ ਫਿੱਟ ਰਹਿ ਸਕਾਂਗੇ ਸਗੋਂ ਇਸ ਨਾਲ ਬੇਲੋੜੀ ਵਧੀ ਟ੍ਰੈਫਿਕ ਸਮੱਸਿਆ ਤੋਂ ਨਿਜ਼ਾਦ ਪਾਂ ਸਕਾਂਗੇ। ਵਾਤਵਰਨ ਚ ਪ੍ਰਦੂਸ਼ਣ ਘੱਟ ਹੋਵੇਗਾ,ਪੇਟ੍ਰੋਲ ਡੀਜ਼ਲ ਦੀ ਬੱਚਤ ਹੋਵੇਗੀ ਜਿਸ ਨਾਲ ਆਰਥਿਕਤਾ ਸੁਧਰੇਗੀ ਅਤੇ ਅੱਜ ਖ਼ਾਸ ਕਰ ਜੋ ਮਿਡਲ ਈਸਟ ਜੰਗ ਚੱਲ ਰਹੀ ਹੈ, ਉਸ ਦੇ ਚਲਦਿਆਂ ਸਾਨੂੰ ਪਟਰੋਲ ਡੀਜ਼ਲ ਤੋਂ ਨਿਰਭਰਤਾ ਘਟਾਉਣੀ ਚਾਹੀਦੀ ਹੈ।