ਖਮਾਣੋਂ ’ਚ 4 ਸਾਲਾ ਬੱਚੀ ਸਮੇਤ ਟਾਵਰ ’ਤੇ ਚੜ੍ਹਿਆ ਨੌਜਵਾਨ/ ਇਨਸਾਫ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਚੁੱਕਿਆ ਕਦਮ/ ਪੁਲਿਸ ਦੇ ਭਰੋਸੇ ਤੋਂ ਬਾਅਦ ਉਤਰਿਆ ਥੱਲੇ

0
1

ਖਮਾਣੋਂ ਦੇ ਵਾਰਡ ਨੰਬਰ 12 ਵਿਚ ਹਾਲਾਤ ਉਸ ਵੇਲੇ ਤਣਾਅ ਵਾਲੇ ਬਣ ਗਏ ਜਦੋਂ ਇਕ ਨੌਜਵਾਨ ਇੱਥੇ ਸਥਿਤ ਮੋਬਾਈਲ ਟਾਵਰ ਉਤੇ 4 ਸਾਲਾ ਬੱਚੀ ਸਮੇਤ ਚੜ੍ਹ ਗਿਆ। ਨੌਜਵਾਨ ਦੀ ਪਛਾਣ ਅਮਰਪਾਲ ਸਿੰਘ ਵਾਸੀ ਪਿੰਡ ਨਾਨੋਵਾਲ ਖੁਰਦ ਵਜੋਂ ਹੋਈ ਹੈ ਜੋ ਆਪਣੀ ਪਤਨੀ ਦੇ ਅਚਾਨਕ ਲਾਪਤਾ ਹੋਣ ਤੋਂ ਪ੍ਰੇਸ਼ਾਨ ਸੀ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਨਾ ਕਰਨ ਦੇ ਚਲਦਿਆਂ ਇਨਸਾਫ ਲੈਣ ਲਈ ਬੱਚੀ ਨਿਮਰਤ ਕੌਰ ਸਮੇਤ ਟਾਵਰ ਤੇ ਚੜ੍ਹ ਗਿਆ। ਘਟਨਾ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਦਾ ਭਰੋਸਾ ਦਿੱਤਾ। ਮੌਕੇ ਤੇ ਪਹੁੰਚੇ ਪਰਿਵਾਰ ਤੇ ਪਿੰਡ ਵਾਸੀਆਂ ਦੇ ਸਮਝਾਉਣ ਤੇ ਇਹ ਨੌਜਵਾਨ ਥੱਲੇ ਉਤਰਿਆ।
ਪੀੜਤ ਨੌਜਵਾਨ ਦੀ ਪਛਾਣ ਪਿੰਡ ਨਾਨੋਵਾਲ ਖੁਰਦ ਦਾ ਰਹਿਣ ਵਾਲੇ ਅਮਰਪਾਲ ਸਿੰਘ ਵਜੋਂ ਹੋਈ ਹੈ। ਉਹ ਆਪਣੀ 4 ਸਾਲ ਦੀ ਮਾਸੂਮ ਬੱਚੀ ਨਮਰਿਤ ਕੌਰ ਨੂੰ ਲੈ ਕੇ ਸ਼ਾਮੀਂ ਕਰੀਬ 5:30 ਵਜੇ ਇੱਕ ਨਿੱਜੀ ਕੰਪਨੀ ਦੇ ਮੋਬਾਈਲ ਟਾਵਰ ‘ਤੇ ਜਾ ਚੜ੍ਹਿਆ।​ਟਾਵਰ ਤੋਂ ਨੌਜਵਾਨ ਨੇ ਦੱਸਿਆ ਕਿ ਉਹ ਸਾਲ 2019 ਤੋਂ ਅਨਮੋਲਪ੍ਰੀਤ ਕੌਰ ਨਾਲ ਲੀਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ। ਉਸਦੀ ਪਤਨੀ ਖਮਾਣੋਂ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਕੰਮ ਕਰਦੀ ਹੈ, ਜਿੱਥੋਂ ਕੇਂਦਰ ਦੇ ਮੈਨੇਜਰ ਨਾਲ ਫ਼ਰਾਰ ਹੋ ਗਈ ਹੈ। ਪੀੜਤ ਮੁਤਾਬਕ ਉਹ ਇਨਸਾਫ਼ ਲਈ ਕਈ ਵਾਰ ਪੁਲਿਸ ਥਾਣੇ ਗਿਆ, ਪਰ ਕੋਈ ਸੁਣਵਾਈ ਨਹੀਂ ਹੋਈ। ਪ੍ਰਸ਼ਾਸਨ ਦੇ ਵਤੀਰੇ ਤੋਂ ਮਜਬੂਰ ਹੋ ਕੇ ਉਸ ਨੂੰ ਇਹ ਖ਼ੌਫ਼ਨਾਕ ਕਦਮ ਚੁੱਕਣਾ ਪਿਆ। ​
ਘਟਨਾ ਦੌਰਾਨ ਅੰਤਾਂ ਦੀ ਪੈ ਰਹੀ ਗਰਮੀ ਕਾਰਨ ਬੱਚੀ ਦੀ ਹਾਲਤ ਖ਼ਰਾਬ ਹੁੰਦੀ ਦੇਖ ਵਾਰਡ ਨੰਬਰ 12 ਦੇ ਵਸਨੀਕਾਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਟਾਵਰ ‘ਤੇ ਖਾਣ-ਪੀਣ ਦੀ ਸਮੱਗਰੀ ਪਹੁੰਚਾਈ। ਇਸ ਹਾਈ-ਵੋਲਟੇਜ ਡਰਾਮੇ ਤੋਂ ਬਾਅਦ ਸਥਾਨਕ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਨੌਜਵਾਨ ਨੂੰ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਵਿੱਚ ਜੁਟ ਗਏ ਹਨ ਅਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਨੌਜਵਾਨ ਨੂੰ ਬੱਚੀ ਸਮੇਤ ਸੁਰੱਖਿਅਤ ਥੱਲੇ ਉਤਾਰਿਆ ਸਕਿਆ।

LEAVE A REPLY

Please enter your comment!
Please enter your name here