ਅੰਮ੍ਰਿਤਸਰ ’ਚ ਕਿਸਾਨ ਪਰਿਵਾਰ ਨਾਲ ਵੱਡੀ ਲੁੱਟ/ 5 ਲੱਖ ਨਕਦੀ, 45 ਤੋਲੇ ਸੋਨਾ ਲੁੱਟ ਕੇ ਫਰਾਰ/ ਪਰਿਵਾਰ ਨੂੰ ਬੇਹੋਸ਼ ਕਰ ਕੇ ਅੰਜ਼ਾਮ ਦਿੱਤੀ ਵਾਰਦਾਤ

0
2

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ਅੰਦਰ ਕਿਸਾਨ ਪਰਿਵਾਰ ਨਾਲ ਵੱਡੀ ਲੁੱਟ ਹੋਣ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਹੈ। ਘਰ ਅੰਦਰ ਦਾਖਲ ਹੋਏ ਚੋਰ ਲੱਖਾਂ ਰੁਪਏ ਦੀ ਨਕਦੀ ਤੇ ਸੋਨਾ ਚੋਰੀ ਕਰ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਦੇ ਦੱਸਣ ਮੁਤਾਬਕ  ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਘਰ ਅੰਦਰ ਕਿਸੇ ਬੇਹੋਸ਼ੀ ਵਾਲੀ ਦਵਾਈ ਦਾ ਸਪਰੇਅ ਕੀਤਾ, ਜਿਸ ਕਾਰਨ ਪਰਿਵਾਰ ਨੂੰ ਘਟਨਾ ਦੀ ਭਿਣਕ ਤਕ ਨਹੀਂ ਲੱਗ ਸਕੀ।
ਪਰਿਵਾਰ ਦੇ ਮੁਖੀ ਬਲਵਿੰਦਰ ਸਿੰਘ ਦੇ ਦੱਸਣ ਮੁਤਾਬਕ  ਰਾਤ  12 ਵਜੇ ਤੱਕ ਸਭ ਕੁਝ ਠੀਕ-ਠਾਕ ਸੀ ਅਤੇ ਪਰਿਵਾਰਕ ਮੈਂਬਰ ਆਪਣੇ ਰੋਜ਼ਾਨਾ ਕੰਮਕਾਜ ਮਗਰੋਂ ਸੌਂ ਗਏ ਸਨ ਪਰ ਸਵੇਰੇ ਕਰੀਬ 5 ਵਜੇ ਜਦੋਂ ਉਹ ਉੱਠੇ ਤਾਂ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਅਤੇ ਜਦੋਂ ਅੰਦਰ ਆ ਕੇ ਦੇਖਿਆ ਤਾਂ ਅਲਮਾਰੀਆਂ, ਸੰਦੂਕ ਤੇ ਬ੍ਰੀਫਕੇਸ ਟੁੱਟੇ ਹੋਏ ਸਨ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ। ਜਾਂਚ ਕਰਨ ਉਤੇ ਘਰ ਅੰਦਰ ਰੱਖਿਆ ਲਗਭਗ 40 ਤੋਂ 45 ਤੋਲੇ ਸੋਨਾ ਤੇ ਕਰੀਬ 5 ਲੱਖ ਰੁਪਏ ਦੀ ਨਕਦੀ ਗਾਇਬ ਸੀ।
ਪਰਿਵਾਰ ਨੇ ਇਹ ਰਕਮ ਟਰੈਕਟਰ ਖਰੀਦਣ ਲਈ ਇਕੱਠੀ ਕੀਤੀ ਗਈ ਸੀ। ਪਰਿਵਾਰ ਦਾ ਕਾਫ਼ੀ ਸੋਨਾ ਵਿਦੇਸ਼ ‘ਚ ਰਹਿੰਦੇ ਪੁੱਤਰ, ਵਿਆਹੀ ਧੀ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਸੰਬੰਧਿਤ ਸੀ, ਜੋ ਸੁਰੱਖਿਆ ਲਈ ਘਰ ‘ਚ ਰੱਖਿਆ ਹੋਇਆ ਸੀ। ਪਰਿਵਾਰ ਦੀ ਮੈਂਬਰ ਗੁਰਦੀਪ ਕੌਰ ਨੇ ਦੱਸਿਆ ਕਿ ਚੋਰਾਂ ਨੇ ਘਰ ਦਾ ਕੋਈ ਵੀ ਕੋਨਾ ਨਹੀਂ ਛੱਡਿਆ। ਪਰਿਵਾਰ ਮੁਤਾਬਕ ਚੋਰ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਨਾਲ ਇਕੱਠਾ ਕੀਤੀ ਕਮਾਈ ਲੁੱਟ ਕੇ ਲੈ ਗਏ ਹਨ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਟਰੇਸ ਕਰ ਕੇ ਲੁੱਟਿਆਂ ਸਾਮਾਨ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here