ਪੰਜਾਬ ਮਾਨਸਾ ’ਚ ਤੇਜ਼ ਮੀਂਹ-ਹਨੇਰੀ ਕਾਰਨ ਭਿਆਨਕ ਹਾਦਸਾ/ ਡੇਅਰੀ ਦੀ ਛੱਤ ਡਿੱਗਣ ਨਾਲ 2 ਮੱਝਾਂ ਦੀ ਮੌਤ, ਕਈ ਜ਼ਖਮੀ/ ਪਿੰਡ ਭੈਣੀਬਾਘਾ ਦੀ ਘਟਨਾ, ਸਰਕਾਰ ਅੱਗੇ ਮਦਦ ਲਈ ਗੁਹਾਰ By admin - June 5, 2026 0 1 Facebook Twitter Pinterest WhatsApp ਮਾਨਸਾ ਵਿਖੇ ਹੋਈ ਤੇਜ਼ ਬਾਰਿਸ਼ ਅਤੇ ਹਨੇਰੀ ਦੇ ਕਾਰਨ ਪਿੰਡ ਭੈਣੀਬਾਘਾ ਦੇ ਵਿੱਚ ਡਾਇਰੀ ਫਾਰਮਿੰਗ ਦੀ ਛੱਤ ਡਿੱਗਣ ਕਾਰਨ ਦੋ ਮੱਝਾਂ ਦੀ ਮੌਤ ਹੋਈ ਤੇ 15 ਦੇ ਕਰੀਬ ਮੱਝਾ ਜ਼ਖਮੀ ਹੋ ਗਈਆਂ ਹਨ। ਹਾਦਸੇ ਵਿਚ ਇਕ ਮਜਦੂਰ ਦੇ ਵੀ ਸੱਟਾਂ ਲੱਗੀਆਂ ਨੇ। ਪੀੜਤ ਕਿਸਾਨ ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ ਸਮੇਂ ਦੇ ਵਿੱਚ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਦੈਰੀ ਫਾਰਮਿੰਗ ਦਾ ਧੰਦਾ ਸ਼ੁਰੂ ਕੀਤਾ ਸੀ ਪਰ ਬੀਤੇ ਸ਼ਾਮ ਆਈ ਤੇਜ਼ ਮੀਂਹ ਤੇ ਹਨੇਰੀ ਨੇ ਉਨ੍ਹਾਂ ਦੀਆਂ ਉਮੀਦਾਂ ਉਤੇ ਪਾਣੀ ਫੇਰ ਦਿੱਤਾ ਹੈ। ਪੀੜਤ ਨੇ ਸਰਕਾਰ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਹਾਇਕ ਧੰਦਾ ਚਲਾ ਰਹੇ ਕਿਸਾਨ ਦਾ ਅਚਾਨਕ ਕੁਦਰਤੀ ਆਫਤ ਦੇ ਕਾਰਨ ਵੱਡਾ ਨੁਕਸਾਨ ਹੋਇਆ ਤੇ ਪੰਜਾਬ ਸਰਕਾਰ ਤੁਰੰਤ ਅਜਿਹੇ ਸਹਾਇਕ ਧੰਦੇ ਅਪਣਾ ਰਹੇ ਕਿਸਾਨਾਂ ਦਾ ਮਨੋਬਲ ਉੱਚਾ ਰੱਖਣ ਦੇ ਲਈ ਉਹਨਾਂ ਦੀ ਆਰਥਿਕ ਮਦਦ ਕਰੇ।