ਪੰਜਾਬ ਗੁਰਦਾਸਪੁਰ ’ਚ ਖੰਭੇ ਨੂੰ ਅਚਾਨਕ ਲੱਗੀ ਅੱਗ/ ਦੁਕਾਨਦਾਰਾਂ ਤੇ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ/ ਸਮਾਂ ਰਹਿੰਦੇ ਕਾਰਵਾਈ ਕਾਰਨ ਟਲਿਆ ਵੱਡਾ ਹਾਦਸਾ By admin - June 5, 2026 0 1 Facebook Twitter Pinterest WhatsApp ਗੁਰਦਾਸਪੁਰ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਨੁਮਾਨ ਚੌਂਕ ਵਿਚ ਅੱਜ ਉਸ ਵੇਲੇ ਅਫਰਾ-ਤਫਰੀ ਮੱਚ ਗਈ ਜਦੋਂ ਇੱਥੇ ਸਥਿਤ ਇਕ ਖੰਭੇ ਵਿੱਚੋਂ ਅਚਾਨਕ ਚਿੰਗਾਰੀਆਂ ਨਿਕਲਨੀਆਂ ਸ਼ੁਰੂ ਹੋ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ। ਮੌਕੇ ਤੇ ਮੌਜੂਦ ਦੁਕਾਨਦਾਰਾਂ ਨੇ ਖੁਦ ਕਾਬੂ ਪਾਉਣ ਦੇ ਯਤਨਾਂ ਦੇ ਨਾਲ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਦੁਕਾਨਦਾਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਖੰਭੇ ਦੇ ਦੋਨੇਂ ਪਾਸੇ ਕੱਪੜੇ ਤੇ ਕਾਸਮੈਟਿਕਸ ਦੀਆਂ ਦੁਕਾਨਾਂ ਸਨ ਅਤੇ ਅੱਗ ਵਧਣ ਦੀ ਸੂਰਤ ਵਿਚ ਵੱਡਾ ਨੁਕਸਾਨ ਹੋ ਸਕਦਾ ਸੀ। ਦੁਕਾਨਦਾਰਾਂ ਦੇ ਫਾਇਰ ਬ੍ਰਿਗੇਡ ਦੇ ਸਮਾਂ ਰਹਿੰਦੇ ਅੱਗ ਤੇ ਕਾਬੂ ਪਾ ਲੈਣ ਕਾਰਨ ਵੱਡਾ ਹਾਦਸਾ ਟੱਲ ਗਿਆ ਹੈ। ਮੌਕੇ ਤੇ ਪਹੁੰਚੇ ਪਾਵਰਕੌਮ ਦੇ ਐਸ ਡੀ ਓ ਭੁਪਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਇਹ ਖੰਭਾ ਪਾਵਰਕੌਮ ਦਾ ਨਹੀਂ ਹੈ ਬਲਕਿ ਇੰਟਰਨੈਟ ਦਾ ਹੈ ਫਿਰ ਵੀ ਉਹਨਾਂ ਨੇ ਵਪਾਰੀਆਂ ਦੀ ਮੰਗ ਤੇ ਇਹ ਭਰੋਸਾਨ ਦਿੱਤਾ ਕਿ ਬਾਜ਼ਾਰ ਵਿੱਚ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਜਿੱਥੇ ਜਿੱਥੇ ਦੁਕਾਨਦਾਰ ਕਹਿਣਗੇ ਉੱਥੇ ਉੱਥੇ ਅਜਿਹੇ ਪ੍ਰਬੰਧ ਕੀਤੇ ਜਾਣਗੇ ਕਿ ਅੱਗ ਲੱਗਣ ਦੀ ਘਟਨਾ ਨਾ ਵਾਪਰ ਸਕੇ। ਦੂਜੇ ਪਾਸੇ ਫਾਇਰ ਬ੍ਰਿਗੇਡ ਕਰਮਚਾਰੀ ਨੇ ਦੱਸਿਆ ਕਿ ਥੱਲੇ ਕਾਸਮੈਟਿਕ ਅਤੇ ਕੱਪੜੇ ਦੇ ਦੁਕਾਨਾਂ ਸੀ ਇਸ ਕਾਰਨ ਪਾਣੀ ਦੀ ਬੋਛਾਰ ਮਾਰਨ ਦੀ ਬਜਾਏ ਸਲੰਡਰ ਦੇ ਪ੍ਰੈਸ਼ਰ ਨਾਲ ਅੱਗ ਬੁਝਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਦੁਕਾਨਦਾਰਾਂ ਦਾ ਨੁਕਸਾਨ ਨਾ ਹੋ ਸਕੇ ਅਤੇ ਕਰੀਬ 15 ਮਿੰਟ ਬਾਅਦ ਅੱਗ ਤੇ ਕਾਬੂ ਪਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਗਈ।