ਪੰਜਾਬ ਬਟਾਲਾ ’ਚ ਭਿਆਨਕ ਹਾਦਸੇ ਦੌਰਾਨ 2 ਦੀ ਮੌਤ, 12 ਜ਼ਖਮੀ/ ਸ਼ਰਧਾਲੂਆਂ ਨਾਲ ਭਰੀ ਟੈਂਪੂ ਟਰੈਵਲ ਦੀ ਟਿੱਪਰ ਨਾਲ ਟੱਕਰ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ By admin - June 5, 2026 0 1 Facebook Twitter Pinterest WhatsApp ਬਟਾਲਾ ਨੇੜਲੇ ਪਿੰਡ ਉਧਨਵਾਲ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ 3 ਲੋਕਾਂ ਦੀ ਮੌਤ ਜਦਕਿ ਦਰਜਨ ਦੇ ਕਰੀਬ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸ਼ਰਧਾਲੂਆਂ ਨਾਲ ਭਰੀ ਇੱਕ ਟੈਂਪੂ ਟਰੈਵਲ ਵੈਸਨੋ ਦੇਵੀ ਤੋਂ ਆ ਰਹੀ ਸੀ ਕਿ ਪਿੰਡ ਉਧਨਵਾਲ ਨੇੜੇ ਉਸ ਦੀ ਟਿੱਪਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ 10 ਤੋਂ 12 ਲੋਕ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਜਿਨਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਜਦਕਿ ਬਟਾਲਾ ਤੋਂ ਕੁਝ ਲੋਕਾਂ ਦੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੇ ਸਥਾਨਕ ਲੋਕਾਂ ਅਤੇ ਪੁਲਿਸ ਦੇ ਦੱਸਣ ਮੁਤਾਬਕ ਗੱਡੀ ਵਿੱਚ ਗੁਜਰਾਤ ਦੇ ਸ਼ਰਧਾਲੂ ਸਨ ਜੋ ਸ਼੍ਰੀਨਗਰ ਘੁੰਮਣ ਤੋਂ ਬਾਅਦ ਵੈਸ਼ਨੋ ਦੇਵੀ ਤੋਂ ਟੈਂਪੂ ਟਰੈਵਲ ਤੇ ਸ਼ਰਧਾਲੂ ਦਰਸ਼ਨ ਕਰ ਕੇ ਆ ਰਹੇ ਸਨ। ਇਸ ਹਾਦਸੇ ਵਿਚ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।