ਪੰਜਾਬ ਗੁਰਦਾਸਪੁਰ ਦੇ ਇਕ ਘਰ ਅੰਦਰ ਸਿਲੰਡਰ ਨੂੰ ਅੱਗ/ ਦੋ ਬੱਚਿਆਂ ਸਮੇਤ ਪਰਿਵਾਰ ਦੇ 8 ਮੈਂਬਰ ਝੁਲਸੇ/ ਗੈਸ ਚੁੱਲਾ ਠੀਕ ਕਰ ਰਿਹਾ ਸੀ ਪਰਿਵਾਰ By admin - June 4, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਹਨੂੰਮਾਨ ਚੌਂਕ ਵਿੱਚ ਇੱਕ ਘਰ ਵਿੱਚ ਸਿਲੰਡਰ ਨੂੰ ਅੱਗ ਲੱਗਣ ਕਾਰਨ ਦੋ ਬੱਚਿਆਂ ਸਮੇਤ ਕੁੱਲ 8 ਪਰਿਵਾਰਕ ਮੈਂਬਰਾਂ ਦੇ ਝੁਲਸ ਜਾਣ ਦੀ ਖਬਰ ਹੈ। ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਰਿਵਾਰ ਖਰਾਬ ਹੋਏ ਗੈਸ ਚੁੱਲੇ ਨੂੰ ਠੀਕ ਕਰ ਰਿਹਾ ਸੀ ਕਿ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ। ਜ਼ਖਮੀਆਂ ਵਿਚੋਂ ਇਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੁਰੀ ਤਰ੍ਹਾਂ ਨਾਲ ਝੁਲਸੇ ਬੱਚਿਆਂ ਵਿੱਚ ਦਿਵੀਆਸ 4 ਸਾਲ ਯੁਵਰਾਜ 6 ਸਾਲ ਸ਼ਾਮਿਲ ਹੈ ਜਦਕਿ ਉਹਨਾਂ ਦੇ ਪਿਤਾ ਇੰਦਰ ਅਤੇ ਮਾਤਾ ਅਨੂ ਸਮੇਤ ਕੁੱਲ ਅੱਠ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਵਾਸਤੇ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਸਰਕਾਰੀ ਹਸਪਤਾਲ ਵਿੱਚ ਡਿਊਟੀ ਤੇ ਮੌਜੂਦ ਡਾਕਟਰ ਦੇ ਦੱਸਣ ਮੁਤਾਬਕ ਜ਼ਿਆਦਾਤਰ ਪਰਿਵਾਰਕ ਮੈਂਬਰ ਮਾਮੂਲੀ ਜਖਮੀ ਹੋਏ ਹਨ ਪਰ ਦੋ ਬੱਚੇ ਗੰਭੀਰ ਜਖਮੀ ਹੋਏ ਹਨ, ਜਿਨ੍ਹਾਂ ਵਿਚੋਂ ਇਕ ਬੱਚੇ ਦੀ ਹਾਲਤ ਗੰਭੀਰ ਹੈ।