ਸਮਰਾਲਾ ਦੇ ਮਾਲਵਾ ਕਾਲਜ ਦੇ ਬਾਹਰ ਹੰਗਾਮਾ/ ਸਟਰੋਂਗ ਰੂਮ ਅੰਦਰ ਕੈਮਰੇ ਬੰਦ ਹੋਣ ’ਤੇ ਚੁੱਕੇ ਸਵਾਲ/ ਪੁਲਿਸ ਨੇ ਸ਼ਾਂਤ ਕਰਵਾਇਆ ਮਾਹੌਲ

0
1

 

ਸਮਰਾਲਾ ਦੇ ਮਾਲਵਾ ਕਾਲਜ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਕਾਲਜ ਅੰਦਰ ਬਣੇ ਸਟਰੋਂਗ ਰੂਮ ਅੰਦਰ ਕੈਮਰੇ ਨਾ ਹੋਣ ਦੇ ਇਲਜ਼ਾਮ ਲਾਏ। ਉਮੀਦਵਾਰਾਂ ਦਾ ਕਹਿਣਾ ਸੀ ਕਿ ਅਸੀਂ ਕੱਲ੍ਹ ਤੋਂ  ਪ੍ਰਸ਼ਾਸਨ ਤੋਂ ਲਾਈਵ ਕੈਮਰੇ ਦਾ ਲਿੰਕ ਮੰਗ ਰਹੇ ਸੀ ਪਰ ਸਾਨੂੰ ਲਾਰੇ ਵਿੱਚ ਰੱਖਿਆ ਗਿਆ ਸੀ ਪਰ ਅੱਜ ਕੈਮਰੇ ਬੰਦ ਹੋਣ ਦੀ ਗੱਲ ਸਾਹਮਣੇ ਆ ਗਈ ਹੈ।
ਭਾਜਪਾ ਆਗੂ ਆਸ਼ੂ ਸ਼ਰਮਾ ਪ੍ਰਸ਼ਾਸਨ ’ਤੇ ਲੋਕਤੰਤਰ ਦਾ ਘਾਣ ਕਰਨ ਦੇ ਇਲਜ਼ਾਮ ਵੀ ਲਾਏ। ਮੌਕੇ ਪਹੁੰਚੇ ਡੀਐਸਪੀ ਪ੍ਰਿਤਪਾਲ ਸਿੰਘ ਨੇ ਸਟਰੌਗ ਰੂਮ ਅੰਦਰਲੇ ਕੈਮਰੇ ਚੱਲਦੇ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸਟਰੋਂਗ ਰੂਮ ਦੇ ਬਾਹਰ ਲੱਗੀ ਸਕਰੀਨ ਲਾਈਟ ਜਾਣ ਕਾਰਨ ਆਈ ਹੈ, ਜਿਸ ਵਿਚ  ਕੋਈ ਨੁਕਸ ਪੈ ਗਿਆ ਸੀ ਜਿਸ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਟਰੋਂਗ ਰੂਮ ਦੇ ਅੰਦਰ ਕੈਮਰੇ ਚੱਲ ਰਹੇ ਹਨ ਅਤੇ ਉਹ ਇੱਕ ਮਿੰਟ ਲਈ ਵੀ ਬੰਦ ਨਹੀਂ ਹੋਏ।

LEAVE A REPLY

Please enter your comment!
Please enter your name here