ਪੰਜਾਬ ਪਟਿਆਲਾ ’ਚ ਨੌਜਵਾਨ ਲੜਕੀ ਦੀ ਲਾਸ਼ ਬਰਾਮਦ/ ਨੀਲੇ ਡਰੰਮ ’ਚ ਪਾ ਕੇ ਸੁੱਟੀ ਗਈ ਸੀ ਲਾਸ਼/ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ By admin - May 27, 2026 0 1 Facebook Twitter Pinterest WhatsApp ਪਟਿਆਲਾ ਦੇ ਡੀਸੀਡਬਲਿਊ ਰੋਡ ਉਤੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਲੋਕਾਂ ਨੇ ਇੱਥੇ ਫਲਾਈਓਵਰ ਨੇੜੇ ਇਕ ਨੌਜਵਾਨ ਲੜਕੀ ਦੀ ਲਾਸ਼ ਪਈ ਵੇਖੀ। ਇਹ ਲਾਸ਼ ਇਕ ਨੀਲੇ ਰੰਗ ਦੇ ਪਲਾਸਟਿਕ ਦੇ ਡਰੰਮ ਵਿਚ ਪਾ ਸੁੱਟੀ ਗਈ ਸੀ। ਅਣਪਛਾਤੀ ਲੜਕੀ ਦੀ ਉਮਰ 15 ਤੋਂ 20 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਕਿਸੇ ਨੇ ਕਤਲ ਤੋਂ ਬਾਅਦ ਲਾਸ਼ ਡਰੰਮ ਵਿਚ ਪਾ ਕੇ ਕੂੜੇ ਦੇ ਢੇਰ ਉਤੇ ਸੁੱਟੀ ਗਈ ਸੀ। ਮ੍ਰਿਤਕਾ ਦੀ ਬਾਂਹ ਤੇ ਦਿਲ ਦੇ ਨਿਸ਼ਾਨ ਦਾ ਟੈਂਟੂ ਉਕਰਿਆ ਹੋਇਆ ਹੈ। ਪੁਲਿਸ ਇਸ ਮਾਮਲੇ ਨੂੰ ਕਤਲ ਦੇ ਐਂਗਲ ਤੋਂ ਵੀ ਦੇਖ ਰਹੀ ਹੈ। ਸੂਤਰਾਂ ਮੁਤਾਬਕ ਲੜਕੀ ਦੇ ਚਿਹਰੇ ਅਤੇ ਗਲੇ ‘ਤੇ ਕੁਝ ਨਿਸ਼ਾਨ ਮਿਲੇ ਹਨ। ਹਾਲਾਂਕਿ ਅਸਲ ਕਾਰਨ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ ਕਿ ਇਹ ਸੱਟਾਂ ਝਗੜੇ ਦੌਰਾਨ ਲੱਗੀਆਂ ਜਾਂ ਫਿਰ ਮਾਮਲਾ ਕੁਝ ਹੋਰ ਹੈ। ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਲੜਕੀ ਪਟਿਆਲਾ ਦੀ ਰਹਿਣ ਵਾਲੀ ਹੋ ਸਕਦੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਵਾਹਨ ਚਾਲਕ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੜਕੀ ਦੀ ਲਾਸ਼ ਨੂੰ ਨੀਲੇ ਡਰਮ ਵਿੱਚ ਬੰਦ ਕਰਕੇ ਦੇਰ ਰਾਤ ਕਚਰੇ ਦੇ ਢੇਰ ਕੋਲ ਸੁੱਟਿਆ ਗਿਆ। ਡੈਡ ਬਾਡੀ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਏਐਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ ਸਵਾ ਪੰਜ ਵਜੇ ਕਚਰਾ ਇਕੱਠਾ ਕਰਨ ਵਾਲੇ ਵਿਅਕਤੀ ਨੇ ਜਦੋਂ ਡਰਮ ਖੋਲ੍ਹ ਕੇ ਦੇਖਿਆ ਤਾਂ ਅੰਦਰ ਲੜਕੀ ਦੀ ਲਾਸ਼ ਪਈ ਮਿਲੀ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੁਤਾਬਕ ਮ੍ਰਿਤਕਾ ਦੀ ਉਮਰ ਤਕਰੀਬਨ 15 ਤੋਂ 20 ਸਾਲ ਦੇ ਵਿਚਕਾਰ ਹੈ। ਉਸਦੀ ਪਹਿਚਾਣ ਲਈ ਫੋਟੋ ਵਾਇਰਲ ਕੀਤੀ ਗਈ ਹੈ। ਜਾਂਚ ਦੌਰਾਨ ਲੜਕੀ ਕੋਲੋਂ ਕੋਈ ਦਸਤਾਵੇਜ਼ ਨਹੀਂ ਮਿਲਿਆ, ਪਰ ਉਸਦੀ ਬਾਂਹ ‘ਤੇ ਦਿਲ ਦਾ ਟੈਟੂ ਬਣਿਆ ਹੋਇਆ ਹੈ, ਜਿਸ ‘ਤੇ “NA” ਲਿਖਿਆ ਹੋਇਆ ਹੈ। ਪੁਲਿਸ ਨੇ ਵੱਖ ਵੱਖ ਐਂਗਲਾਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।