ਪੰਜਾਬ ਧੂਰੀ ਪੁਲਿਸ ਤੇ ਕੇਂਦਰੀ ਰਾਜ ਮੰਤਰੀ ਬਿੱਟੂ ਵਿਚਾਲੇ ਬਹਿਸ਼/ ਓਂਕਾਰ ਸਿੰਘ ਦੀ ਪੁਲਿਸ ਹਿਰਾਸਤ ਨੂੰ ਲੈ ਕੇ ਤਕਰਾਰ/ ਪੰਜਾਬ ਅੰਦਰ ਵੀ ਬੰਗਾਲ ਵਰਗੇ ਹਾਲਾਤ ਦੀ ਚਿਤਾਵਨੀ By admin - May 27, 2026 0 1 Facebook Twitter Pinterest WhatsApp ਧੂਰੀ ਨਗਰ ਕੌਂਸਲ ਚੋਣਾਂ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੇ ਪੁਲਿਸ ਵਿਚਕਾਰ ਤਿੱਖੀ ਬਹਿਸ਼ਬਾਜ਼ੀ ਹੋਣ ਦੀ ਖਬਰ ਹੈ। ਖਬਰਾਂ ਮੁਤਾਬਕ ਕੇਂਦਰੀ ਰਾਜ ਮੰਤਰੀ ਮੁੱਖ ਮੰਤਰੀ ਦੇ ਸਾਬਕਾ ਓਐਸਡੀ ਓਂਕਾਰ ਸਿੰਘ ਦੀ ਪੁਲਿਸ ਹਿਰਾਸਤ ਦਾ ਵਿਰੋਧ ਕਰ ਰਹੇ ਸਨ। ਇਸੇ ਦੌਰਾਨ ਪੁਲਿਸ ਤੇ ਕੇਂਦਰੀ ਰਾਜ ਮੰਤਰੀ ਵਿਚਾਲੇ ਤਿੱਖੀ ਬਹਿਸ਼ਬਾਜ਼ੀ ਵੀ ਹੋਈ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਪੁਲਿਸ ਪ੍ਰਸ਼ਾਸਨ ਤੇ ਸਰਕਾਰੀ ਸ਼ਹਿ ਉਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਉਂਦਿਆਂ ਪੰਜਾਬ ਅੰਦਰ ਵੀ ਪੱਛਮੀ ਬੰਗਾਲ ਵਾਂਗ ਪੁਲਿਸ ਨੂੰ ਬੂਥਾਂ ਤੋਂ 50 ਮੀਟਰ ਦੂਰ ਖੜ੍ਹਣਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਬੀਜੇਪੀ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਬਕਾ ਓਐਸਡੀ ਓਂਕਾਰ ਸਿੰਘ ਨੂੰ ਪੁਲਿਸ ਵੱਲੋਂ ਸਵੇਰਸਾਰ ਹੀ ਡਿਟੇਨ ਕਰ ਲਿਆ ਸੀ, ਜਿਸ ਨੂੰ ਰਿਹਾਅ ਕਰਵਾਉਣ ਲਈ ਰਵਨੀਤ ਬਿੱਟੂ ਲਗਾਤਾਰ ਕੋਸ਼ਿਸ਼ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਬਹਿਸ਼ ਵੀ ਹੋਈ। ਰਵਨੀਤ ਬਿੱਟੂ ਨੇ ਬੀਜੇਪੀ ਉਮੀਦਵਾਰਾਂ ਨਾਲ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ। ਸ਼ਾਮ ਸਮੇਂ ਜਦੋਂ ਬਿੱਟੂ ਮੁੜ ਧੂਰੀ ਵੱਲ ਵਧੇ ਤਾਂ ਪੁਲਿਸ ਨੇ ਰਸਤੇ ਵਿੱਚ ਰੋਕ ਲਿਆ। ਇਸ ਦੌਰਾਨ ਫਿਰ ਪੁਲਿਸ ਅਤੇ ਬਿੱਟੂ ਵਿਚਕਾਰ ਤਿੱਖੀ ਤਕਰਾਰ ਹੋਈ। ਬਿੱਟੂ ਨੇ ਕਿਹਾ ਕਿ ਸਮਾਂ ਲੰਘ ਚੁੱਕਾ ਹੈ, ਹੁਣ ਓੰਕਾਰ ਸਿੰਘ ਨੂੰ ਰਿਹਾਅ ਕੀਤਾ ਜਾਵੇ। ਲੰਮੀ ਬਹਿਸ ਤੋਂ ਬਾਅਦ ਪੁਲਿਸ ਵੱਲੋਂ ਓੰਕਾਰ ਸਿੰਘ ਨੂੰ ਮੌਕੇ ’ਤੇ ਲਿਆਂਦਾ ਗਿਆ। ਮੀਡੀਆ ਨਾਲ ਗੱਲਬਾਤ ਦੌਰਾਨ ਓੰਕਾਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿੱਚ ਰੱਖਿਆ ਗਿਆ। ਓੰਕਾਰ ਸਿੰਘ ਮੁਤਾਬਕ ਜਦੋਂ ਪੁਲਿਸ ਨੂੰ ਪਤਾ ਲੱਗਿਆ ਕਿ ਰਵਨੀਤ ਬਿੱਟੂ ਧੂਰੀ ਪਹੁੰਚ ਗਏ ਹਨ ਤਾਂ ਕਾਗਜ਼ੀ ਕਾਰਵਾਈ ਪੂਰੀ ਕਰਕੇ ਧਾਰਾ 7/51 ਤਹਿਤ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ। ਰਵਨੀਤ ਬਿੱਟੂ ਨੇ ਇਸ ਕਾਰਵਾਈ ਨੂੰ “ਸਰਾਸਰ ਧੱਕੇਸ਼ਾਹੀ” ਕਰਾਰ ਦਿੰਦਿਆਂ ਕਿਹਾ ਕਿ ਬੀਜੇਪੀ ਆਪਣੇ ਵਰਕਰਾਂ ਅਤੇ ਨੇਤਾਵਾਂ ਦੇ ਨਾਲ ਖੜੀ ਰਹੇਗੀ। ਸਰਕਾਰ ਅਤੇ ਪੁਲਿਸ ’ਤੇ ਪੱਖਪਾਤੀ ਕਾਰਵਾਈ ਦੇ ਇਲਜ਼ਾਮ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਬੰਗਾਲ ਵਿਚ ਸਥਾਨਕ ਪੁਲਿਸ ਨੂੰ ਦੂਰ ਰੱਖਿਆ ਗਿਆ ਸੀ, ਉਸੇ ਤਰ੍ਹਾਂ ਦੀ ਸਥਿਤੀ 2027 ਵਿਚ ਪੰਜਾਬ ਅੰਦਰ ਵੀ ਬਣ ਸਕਦੀ ਹੈ।