ਪੰਜਾਬ ਚੰਡੀਗੜ੍ਹ ਦੇ ਸੈਕਟਰ-53 ਦੇ ਜੰਗਲੀ ਖੇਤਰ ’ਚ ਅੱਗ/ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਕਾਬੂ/ ਧੂੰਏ ਕਾਰਨ ਲੋਕਾਂ ਨੂੰ ਸਹਿਣੀ ਪਈ ਪ੍ਰੇਸ਼ਾਨੀ By admin - May 27, 2026 0 1 Facebook Twitter Pinterest WhatsApp ਚੰਡੀਗੜ੍ਹ ਦੇ ਸੈਕਟਰ 53 ਵਿਖੇ ਅੱਜ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਸਰਕਾਰੀ ਸਕੂਲ ਨੇੜਲੇ ਜੰਗਲੀ ਖੇਤਰ ਵਿਚ ਅਚਾਨਕ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ, ਜਿਸ ਨੂੰ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗੇ ਵਧਣ ਤੋਂ ਰੋਕਿਆ। ਪ੍ਰਤੱਖਦਰਸ਼ੀਆਂ ਮੁਤਾਬਕ ਇਹਇਲਾਕਾ ਵੱਡੀ ਮਾਤਰਾ ਵਿੱਚ ਬਾਗਬਾਨੀ ਰਹਿੰਦ-ਖੂੰਹਦ ਅਤੇ ਸੁੱਕੇ ਪੱਤਿਆਂ ਨਾਲ ਭਰਿਆ ਹੋਇਆ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਟੀਮਾਂ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ। ਸਥਾਨਕ ਲੋਕਾਂ ਨੇ ਨਗਰ ਨਿਗਮ ਦੀਆਂ ਗੱਡੀਆਂ ਵੱਲੋਂ ਇੱਥੇ ਸੁੱਕੇ ਪੱਤੇ ਅਤੇ ਬਾਗਬਾਨੀ ਰਹਿੰਦ-ਖੂੰਹਦ ਸੁੱਟਣ ਦੇ ਇਲਜ਼ਾਮ ਲਾਏ ਜਿਸ ਕਾਰਨ ਅਜਿਹੀਆਂ ਘਟਨਾਵਾਂ ਦਾ ਖਤਰਾ ਬਣਿਆ ਰਹਿੰਦਾ ਹੈ। ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਇਸ ਅੱਗ ਨਾਲ ਆਲੇ-ਦੁਆਲੇ ਦੇ ਖੇਤਰਾਂ ਵਿਚ ਧੂੰਆਂ ਫੈਲ ਗਿਆ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਵੀ ਝੱਲਣੀ ਪਈ।