ਫਿਰੋਜ਼ਪੁਰ ’ਚ ਔਰਤ ਚੋਰ ਗਰੋਹ ਸਰਗਰਮ/ ਬੰਦ ਪਏ ਹੋਟਲ ਨੂੰ ਬਣਾਇਆ ਨਿਸ਼ਾਨਾ/ ਚੋਰੀ ਦੀ ਕੋਸ਼ਿਸ਼ ਦੀ ਵੀਡੀਓ ਵਾਇਰਲ

0
1

 

ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਇ ਵਿਖੇ ਇਕ ਔਰਤ ਚੋਰ ਗਰੋਹ ਸਰਗਰਮ ਹੈ। ਇਸ ਗਰੋਹ ਵੱਲੋਂ ਕਸਬੇ ਦੇ ਮੇਨ ਬਾਜ਼ਾਰ ਵਿਖੇ ਸਥਿਤ ਬੰਦ ਪਏ ਹੋਟਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਗਰੋਹ ਦੀਆਂ ਔਰਤਾਂ ਵੱਲੋਂ ਹੋਟਲ ਦੇ ਬਾਹਰ ਲੱਗੇ ਏਸੀ ਨੂੰ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਜਿਸ ਦੀਆਂ ਵੀਡੀਓ ਸ਼ੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਖਬਰਾਂ ਮੁਤਾਬਕ ਔਰਤਾਂ ਨੇ ਦਿਨ ਦਿਹਾੜੇ ਚੋਰੀ ਦੀ ਨਾਕਾਮ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀਆਂ ਉੱਥੇ ਮੌਜੂਦ ਦੁਕਾਨਦਾਰ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ।  ਦੁਕਾਨਦਾਰਾਂ ਦੇ ਦੱਸਣ ਮੁਤਾਬਕ ਚਾਰ ਪੰਜ ਔਰਤਾਂ ਨਰੂਲਾ ਹੋਟਲ ਦੇ ਬਾਹਰ ਲੱਗੇ ਏਸੀ ਦੇ ਸਮਾਨ ਨੂੰ ਲਾਹੁਣ ਦੀ ਕੋਸ਼ਿਸ਼ ਕਰ ਰਹੀਆਂ ਸੀ, ਜਿਸ ਦੀ ਉਸ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਈਆਂ। ਦੁਕਾਨਦਾਰ ਤੇ ਬਾਜ਼ਾਰ ਵਾਲਿਆਂ ਨੇ ਦੱਸਿਆ ਕਿ ਇਹ ਔਰਤਾਂ ਪਹਿਲਾਂ ਵੀ ਇਸ ਹੋਟਲ ਅੰਦਰ ਵੜ ਕੇ ਅੰਦਰ ਪਏ ਸਮਾਨ ਨੂੰ ਚੋਰੀ ਕਰਦੀਆਂ ਆ ਰਹੀਆਂ ਹਨ।
ਪਰ ਹੁਣ ਇਨ੍ਹਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਇਹ ਦਿਨ ਦਿਹਾੜੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗੀਆਂ ਹਨ। ਇਹ ਔਰਤਾਂ ਕਬਾੜ ਤੇ ਲਿਫਾਫੇ ਚੁੰਗਣ ਦੀ ਆੜ ਹੇਠਾਂ ਇਲਾਕੇ ਵਿਚ ਘੁੰਮਦੀਆਂ ਹਨ ਅਤੇ ਰੇਕੀ ਕਰਨ ਤੋਂ ਬਾਅਦ ਘਟਨਾ ਨੂੰ ਅੰਜ਼ਾਮ ਦਿੰਦੀਆਂ ਹਨ।  ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਇਨ੍ਹਾਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here