ਪੰਜਾਬ ਤਰਨ ਤਾਰਨ ਸ਼ਹਿਰ ’ਚ ਬੂਟਾ ਦੀ ਦੁਕਾਨ ’ਤੇ ਹਮਲਾ/ ਦੁਕਾਨ ਅੰਦਰ ਕੀਤੀ ਭੰਨਤੋੜ, ਚੱਲੀ ਗਲੀ/ ਦਾਤਰ ਛੱਡ ਕੇ ਹੋਏ ਫਰਾਰ, ਪੁਲਿਸ ਕਰ ਰਹੀ ਜਾਂਚ By admin - May 24, 2026 0 1 Facebook Twitter Pinterest WhatsApp ਤਰਨ ਤਾਰਨ ਸ਼ਹਿਰ ਅੰਦਰ ਅੱਜ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇਥੇ ਸਥਿਤ ਇਕ ਜੁੱਤੀਆਂ ਦੀ ਦੁਕਾਨ ਉਤੇ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ। ਹਥਿਆਰਾਂ ਨਾਲ ਲੈਸ਼ ਹਮਲਾਵਰਾਂ ਨੇ ਦੁਕਾਨ ਅੰਦਰ ਭੰਨਤੋੜ ਕੀਤੀ ਅਤੇ ਗੋਲੀ ਵੀ ਚਲਾਈ। ਮੌਕੇ ਤੇ ਇਕੱਠਾ ਹੋਏ ਦੁਕਾਨਦਾਰਾਂ ਨੇ ਹਮਲਾਵਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਦਾਤਰ ਛੱਡ ਕੇ ਫਰਾਰ ਹੋ ਗਏ। ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਹਮਲਾਵਰਾਂ ਦੇ ਛੱਡੇ ਹਥਿਆਰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਹਮਲਾਵਰਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।