ਪੰਜਾਬ ਬਟਾਲਾ ਪੁਲਿਸ ਵੱਲੋਂ ਦੋ ਬਦਮਾਸ਼ਾਂ ਦਾ ਐਨਕਾਊਟਰ/ ਇਕ ਜ਼ਖਮੀ ਸਮੇਤ ਦੋ ਜਣਿਆਂ ਨੂੰ ਕੀਤਾ ਗ੍ਰਿਫਤਾਰ/ ਮੋਟਰ ਤੇ ਵਾਰਦਾਤ ਦੀ ਫਿਰਾਖ ’ਚ ਸੀ ਮੁਲਜ਼ਮ By admin - May 23, 2026 0 1 Facebook Twitter Pinterest WhatsApp ਬਟਾਲਾ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਐਨਕਾਊਟਰ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਬੱਜੂਮਾਨ ਅਤੇ ਸੰਦੀਪ ਸਿੰਘ ਸੰਨੀ ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਸੰਦੀਪ ਸਿੰਘ ਸੰਨੀ ਨੂੰ ਲੱਤ ਵਿਚ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿਚ ਕਾਬੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਨੂੰ ਮੁਲਜਮਾਂ ਦੇ ਪਿੰਡ ਛਿੱਤ ਨੇੜੇ ਇਕ ਮੋਟਰ ਵਿਚ ਲੁੱਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਰੇਡ ਮਾਰ ਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਦੱਸਣ ਮੁਤਾਬਕ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਸਰੂਪਵਾਲੀ ਦੇ ਖੇਤਾਂ ਵਿਚ ਇਕ ਟਿਊਵਬੈੱਲ ’ਤੇ ਦੋ ਬਦਮਾਸ਼ ਕਿਸੇ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਖ ਵਿਚ ਬੈਠੇ ਹਨ। ਜਿਸਦੇ ਬਾਅਦ ਉਨਾਂ ਨੇ ਪੁਲਸ ਪਾਰਟੀ ਸਮੇਤ ਉਕਤ ਦੱਸੀ ਥਾਂ ’ਤੇ ਰੇਡ ਕੀਤਾ ਤਾਂ ਉਕਤਾਨ ਨੇ ਪੁਲਸ ’ਤੇ ਗੋਲੀ ਚਲਾ ਦਿੱਤੀ ਤੇ ਫਿਰ ਭੱਜਦੇ ਹੋਏ ਮੱਕੀ ਦੇ ਖੇਤਾਂ ਵਿਚ ਜਾ ਲੁਕੇ। ਪੁਲਿਸ ਵਲੋਂ ਕੀਤੀ ਜੁਆਬੀ ਫਾਇਰਿੰਗ ’ਚ ਇਕ ਸਮਾਜ ਵਿਰੋਧੀ ਅਨਸਰ ਸੰਦੀਪ ਸੋਨੀ ਪੁੱਤਰ ਬਲਵਿੰਦਰ ਵਾਸੀ ਬੱਲ ਲੱਤ ’ਤੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਜਦਕਿ ਦੂਜਾ, ਗੁਰਪ੍ਰੀਤ ਪੁੱਤਰ ਜਗਦੀਸ਼ ਵਾਸੀ ਬੱਜੂਮਾਨ ਨੂੰ ਮੌਕੇ ’ਤੋਂ ਕਾਬੂ ਕਰ ਲਿਆ ਗਿਆ। ਪੁਲਿਸ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।