ਪੰਜਾਬ ਕ ਸ਼ੈਰੀ ਕਲਸੀ ਦਾ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਬਿਆਨ/ ਜੇਤੂ ਉਮੀਦਵਾਰਾਂ ਨੂੰ 1 ਕਰੋੜ ਵਿਕਾਸ ਫੰਡ ਦਾ ਦੇਣ ਦਾ ਐਲਾਨ/ ਵਿਰੋਧੀਆਂ ’ਤੇ ਗੈਗਸਟਰਵਾਦ ਬਾਰੇ ਗਲਤ ਬਿਆਨੀ ਦੇ ਇਲਜ਼ਾਮ By admin - May 18, 2026 0 1 Facebook Twitter Pinterest WhatsApp ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਨਿਗਮ ਚੋਣਾਂ ਵਿਚ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵਿਕਾਸ ਕਾਰਜਾਂ ਲਈ ਫੰਡਾਂ ਦੇ ਗੱਫੇ ਦੇਣ ਪੇਸ਼ਕਸ਼ ਕੀਤੀ ਹੈ। ਆਪਣੇ ਪਾਰਟੀ ਦੇ ਕੰਮਾਂ ਨੂੰ ਗਿਣਾਉਂਦਿਆਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਵਿੱਚ ਸਾਡੀ ਪਾਰਟੀ ਦਾ ਜਿਹੜਾ ਵੀ ਉਮੀਦਵਾਰ ਸਭ ਤੋਂ ਵੱਧ ਲੀਡ ਲੈ ਕੇ ਆਵੇਗਾ ਉਸ ਨੂੰ ਇਕ ਕਰੋੜ ਰੁਪਇਆ ਉਸ ਦੇ ਵਾਰਡ ਦੇ ਵਿਕਾਸ ਕਾਰਜਾਂ ਲਈ ਦਿੱਤਾ ਜਾਵੇਗਾ। ਵਿਰੋਧੀਆਂ ਉਤੇ ਗੈਂਗਸਟਰਵਾਰ ਦੇ ਨਸ਼ੇ ਬਾਰੇ ਗਲਤ ਬਿਆਨੀ ਦੇ ਇਲਜ਼ਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਸਭ ਲਈ ਆਮ ਆਦਮੀ ਪਾਰਟੀ ਨਹੀਂ ਬਲਕਿ ਰਵਾਇਤੀ ਪਾਰਟੀਆਂ ਹੀ ਜ਼ਿੰਮੇਵਾਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਦੇ ਲੋਕ ਹੁਣ ਸਾਡੇ ਉਮੀਦਵਾਰਾਂ ਅਤੇ ਵਰਕਰਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਟੈਲੀਫੋਨ ਕਰਵਾ ਕੇ ਧਮਕੀਆਂ ਦਵਾ ਰਹੇ ਨੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੀ ਜਾਂਚ ਚੱਲ ਰਹੀ ਹੈ ਅਤੇ ਛੇਤੀ ਹੀ ਦੋਸ਼ੀਆਂ ਦੇ ਨਾਮ ਨਸ਼ਰ ਕੀਤੇ ਜਾਣਗੇ।