ਪੰਜਾਬ ਫਰੀਦਕੋਟ ਪ੍ਰਸ਼ਾਸਨ ’ਤੇ ਵਰ੍ਹੇ ਅਕਾਲੀ ਆਗੂ ਬੰਟੀ ਰੋਮਾਣਾ/ ਗਲਤ ਇਤਰਾਜ਼ਾਂ ਤਹਿਤ ਨਾਮਜ਼ਦਗੀ ਰੱਦ ਕਰਨ ਦੇ ਇਲਜ਼ਾਮ/ ਐਸਡੀਐਮ ਨਾਲ ਮੁਲਾਕਾਤ ਕਰ ਕੇ ਉਠਾਇਆ ਮੁੱਦਾ By admin - May 18, 2026 0 1 Facebook Twitter Pinterest WhatsApp ਅਕਾਲੀ ਆਗੂ ਬੰਟੀ ਰੋਮਾਣਾ ਅੱਜ ਫਰੀਦਕੋਟ ਦੇ ਐਸਡੀਐਮ ਦਫਤਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਐਸਡੀਐਮ ਨਾਲ ਮੁਲਾਕਾਤ ਕਰ ਕੇ ਪਾਰਟੀ ਵਰਕਰਾਂ ਦੇ ਕਾਂਗਜ ਗਲਤ ਇਲਜ਼ਾਮਾਂ ਤਹਿਤ ਰੱਦ ਕਰਨ ਦੀ ਸ਼ਿਕਾਇਤ ਕੀਤੀ। ਅਕਾਲੀ ਆਗੂ ਨੇ ਕਿਹਾ ਕਿ ਸਰਕਾਰੀ ਸ਼ਹਿ ਉਤੇ ਵਿਰੋਧੀ ਉਮੀਦਵਾਰਾਂ ਦੇ ਕਾਗਜ ਰੱਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਜ ਰੱਦ ਕਰਨ ਲਈ ਹਾਸੋ ਹੀਣੇ ਇਤਰਾਜ਼ ਜਾਹਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕ ਇਹ ਸਾਰਾ ਕੁੱਝ ਸੱਤਾਧਾਰੀ ਧਿਰ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ, ਜਿਸ ਦਾ ਅਕਾਲੀ ਦਲ ਸਖਤ ਵਿਰੋਧ ਕਰਾਂਗੇ ਅਤੇ ਕਿਸੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਖਦਸ਼ਾ ਜਤਾਇਆ ਕਿ ਉਹਨਾਂ ਦੇ ਉਮੀਦਵਾਰਾਂ ਦੇ ਖਿਲਾਫ ਝੂਠੇ ਇਤਰਾਜ਼ ਲਗਾ ਕੇ ਉਹਨਾਂ ਦੇ ਕਾਗਜਾਹਤ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜਦਕਿ ਉਹਨਾਂ ਖਿਲਾਫ ਲੱਗੇ ਇਤਰਾਜ ਬਿਲਕੁਲ ਬੇਬੁਨਿਆਦ ਅਤੇ ਹਾਸੋਹੀਣੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਇੱਕ ਗੱਠਜੋੜ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਉਹਨਾਂ ਦੇ ਉਮੀਦਵਾਰਾਂ ਦੇ ਖਿਲਾਫ ਬਹੁਤ ਹੀ ਘਟੀਆ ਇਤਰਾਜ ਪੇਸ਼ ਕੀਤੇ ਜਾ ਰਹੇ ਹਨ ਤਾਂ ਜੋ ਉਨਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਏ ਜਾ ਸਕਣ ਜਿਸ ਸਬੰਧੀ ਅੱਜ ਉਹ ਆਪਣੇ ਹਲਕੇ ਦੇ ਚੋਣ ਅਧਿਕਾਰੀ ਨੂੰ ਮਿਲੇ ਜਿੱਥੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਬਿਨਾਂ ਜਾਂਚ ਕੀਤੇ ਕਿਸੇ ਵੀ ਝੂਠੇ ਇਤਰਾਜਾਂ ਦੇ ਤਹਿਤ ਉਹਨਾਂ ਦੇ ਉਮੀਦਵਾਰਾਂ ਦੇ ਕਾਗਜ਼ਾਤ ਰੱਦ ਨਾ ਕੀਤੇ ਜਾਣ। ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਅਧਿਕਾਰੀ ਵੱਲੋਂ ਸੱਤਾਧਾਰੀ ਪਾਰਟੀ ਦੇ ਦਬਾਅ ਵਿੱਚ ਆ ਕੇ ਉਹਨਾਂ ਦੇ ਉਮੀਦਵਾਰਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਕਾਗਜ਼ਾਤ ਰੱਦ ਕੀਤੇ ਜਾਂਦੇ ਹਨ ਤਾਂ ਉਹ ਕਿਸੇ ਵੀ ਅਧਿਕਾਰੀ ਨੂੰ ਬਖਸ਼ਣਗੇ ਨਹੀਂ ਉਹ ਹਾਈ ਕੋਰਟ ਦਾ ਰੁੱਖ ਕਰਨਗੇ ਅਤੇ ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕਰਨਗੇ।ਇਸ ਲਈ ਉਹਨਾਂ ਮੰਗ ਕੀਤੀ ਕਿ ਪਾਰਦਰਸ਼ੀ ਤਰੀਕੇ ਨਾਲ ਚੋਣ ਹੋਣੀ ਚਾਹੀਦੀ ਹੈ ਅਤੇ ਜੇਕਰ ਤੁਸੀਂ ਜਨਤਾ ਦੇ ਕੋਈ ਕੰਮ ਕੀਤੇ ਹਨ ਤਾਂ ਹੀ ਜਨਤਾ ਤੁਹਾਨੂੰ ਚੁਣੇਗੀ ਇਸ ਕਰ ਕੇ ਇਹ ਅਧਿਕਾਰ ਜਨਤਾ ਕੋਲ ਹੀ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਝੂਠੇ ਦਾਅਵੇ ਕੀਤੇ ਹਨ ਕਿ ਅਸੀਂ ਲੋਕਾਂ ਦੇ ਕੰਮ ਕੀਤੇ ਹਨ ਤਾਂ ਫਿਰ ਲੋਕਾਂ ਵਿੱਚ ਜਾਣ ਤੋਂ ਕਿਉਂ ਡਰ ਰਹੇ ਹੋ ਲੋਕਾਂ ਦਾ ਫਤਵਾ ਸਿਰ ਮੱਥੇ ਕਬੂਲ ਕੀਤਾ ਜਾਵੇਗਾ ਪਰ ਧੱਕੇਸ਼ਾਹੀ ਕਿਸੇ ਤਰ੍ਹਾਂ ਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਇਲਜ਼ਾਮ ਲਾਏ ਕਿ ਦੇਰ ਰਾਤ ਆਮ ਆਦਮੀ ਪਾਰਟੀ ਦੇ ਆਗੂ ਚੋਣ ਅਧਿਕਾਰੀਆਂ ਦੇ ਦਫਤਰਾਂ ਵਿੱਚ ਬੈਠੇ ਰਹੇ ਜਿਨਾਂ ਵੱਲੋਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ ਕਿ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਰੱਦ ਕਰਵਾਏ ਜਾਣ ਪਰ ਉਹ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ।