ਕਾਦੀਆਂ ਤੋਂ ਆਪ ਆਗੂ ਸੇਖਵਾਂ ਦਾ ਬਾਜਵਾ ਨੂੰ ਮੋੜਵਾਂ ਜਵਾਬ/ ਉਮੀਦਵਾਰ ਨਾ ਮਿਲਣ ਨੂੰ ਲੈ ਕੇ ਕੱਸਿਆ ਤੰਜ਼/ ਕਿਹਾ, ਉਮਰ ਦੇ ਹਿਸਾਬ ਨਾਲ ਕੁੱਝ ਵੀ ਬੋਲ ਸਕਦੇ ਨੇ ਪ੍ਰਤਾਪ ਬਾਜਵਾ

0
1

 

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਧਿਰਾਂ ਵਿਚਾਲੇ ਸ਼ਬਦੀ ਜੰਗ ਲਗਾਤਾਰ ਜਾਰੀ ਹੈ। ਬੀਤੇ ਦਿਨ ਧਾਰੀਵਾਲ ਦੇ ਕਾਂਗਰਸੀ ਉਮੀਦਵਾਰਾਂ ਦੇ ਦਾਖਲ ਕਾਗਜ ਕਰਨ ਸਮੇਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਸੱਤਾਧਾਰੀ ਧਿਰ ਨੂੰ ਉਮੀਦਵਾਰ ਨਾ ਮਿਲਣ ਸਬੰਧੀ ਟਿੱਪਣੀ ਕੀਤੀ ਸੀ, ਜਿਸ ਦੇ ਜਵਾਬ ਵਿਚ ਹਲਕਾ ਕਾਦੀਆਂ ਤੋਂ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਕਾਦੀਆਂ ਨੇ ਮੌੜਵਾਂ ਜਵਾਬ ਦਿੱਤਾ ਹੈ। ਬਾਜਵਾ ਤੇ ਪਲਟਵਾਰ ਕਰਦਿਆਂ ਜਗਰੂਪ ਸੇਖਵਾਂ ਨੇ ਕਿਹਾ ਕਿ ਪ੍ਰਤਾਪ ਬਾਜਵਾ ਦੀ ਉਮਰ ਹੋ ਗਈ ਹੈ, ਇਸ ਲਈ ਉਹ ਕੁੱਝ ਵੀ ਬੋਲ ਸਕਦੇ ਹਨ।
ਐਡਵੋਕੇਟ ਜਗਰੂਪ ਸੇਖਵਾਂ ਨੇ ਕੁਝ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਦੇ ਹੋਏ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਗਲਤ ਬਿਆਨਬਾਜੀ ਕਰ ਰਹੇ ਹਨ। ਸ਼ਾਇਦ ਉਹਨਾਂ ਦੀ ਉਮਰ ਜਿਆਦਾ ਹੋਣ ਦੇ ਕਾਰਨ ਇਹ ਕੁਝ ਹੋ ਰਿਹਾ ਹੈ, ਜਿਸ ਸ਼ਖਸ ਨੂੰ ਆਪ ਛੱਡਵਾ ਕੇ ਕਾਂਗਰਸ ਵਿੱਚ ਸ਼ਾਮਿਲ ਕਰਨ ਦੀ ਗੱਲ ਉਹ ਕਰ ਰਹੇ ਹਨ ਕਿ ਉਹ ਆਮ ਆਦਮੀ ਪਾਰਟੀ ਦੀ ਟਿਕਟ ਵਾਪਸ ਮੋੜ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਿਆ ਹੈ,ਉਸ ਨੂੰ ਤਾਂ ਟਿਕਟ ਹੀ ਨਹੀਂ ਸੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਡੇ ਉਮੀਦਵਾਰ ਧਾਰੀਵਾਲ ਦੀਆਂ 13 ਵਾਰਡਾਂ ਵਿੱਚ ਚੋਣ ਲੜ ਰਹੇ ਹਨ ਹਨ ਅਤੇ ਆਮ ਆਦਮੀ ਪਾਰਟੀ ਸ਼ਹਿਰ ਧਾਰੀਵਾਲ ਦੇ ਵਿੱਚ ਇਤਿਹਾਸਿਕ ਜਿੱਤ ਦਰਜ ਕਰੇਗੀ।

LEAVE A REPLY

Please enter your comment!
Please enter your name here