ਆਪ ਆਗੂ ਬਲਤੇਜ ਪੰਨੂ ਨੇ ਭਾਸ਼ਾ ਨੂੰ ਲੈ ਕੇ ਘੇਰੀ ਕੇਂਦਰ ਸਰਕਾਰ/ ਆਰਮੀ ਸਕੂਲਾਂ ਅੰਦਰ ਸੰਸਕ੍ਰਿਤ ਲਾਜ਼ਮੀ ਕਰਨ ਦਾ ਸਖਤ ਵਿਰੋਧ/ ਪੰਜਾਬੀ ਨੂੰ ਆਪਸ਼ਨਲ ਭਾਸ਼ਾ ਕਰਨ ’ਤੇ ਚੁੱਕੇ ਵੱਡੇ ਸਵਾਲ

0
2

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਆਰਮੀ ਸਕੂਲਾਂ ਅੰਦਰ ਪੰਜਾਬੀ ਦੀ ਥਾਂ ਸਿਸਕ੍ਰਿਤ ਲਾਗੂ ਕਰਨ ਦਾ ਵਿਰੋਧ ਕੀਤਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅੰਦਰ ਮੌਜੂਦ ਆਰਮੀ ਸਕੂਲਾਂ ਅੰਦਰ ਸੰਸਕ੍ਰਿਤ ਨੂੰ ਲਾਜ਼ਮੀ ਭਾਸ਼ਾ ਵਜੋਂ ਲਾਗੂ ਕਰਨ ਜਾ ਰਹੀ ਹੈ ਜਦਕਿ ਪੰਜਾਬੀ ਨੂੰ ਆਪਸ਼ਨਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦਾ ਪੰਜਾਬੀਆਂ ਉਤੇ ਇਕ ਹੋਰ ਹਮਲਾ ਹੈ, ਜਿਸ ਨੂੰ ਪੰਜਾਬੀ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕਰਨਗੇ ਅਤੇ ਅਸੀਂ ਇਸ ਦਾ ਡਟਵਾਂ ਵਿਰੋਧ ਕਰਾਂਗੇ।

LEAVE A REPLY

Please enter your comment!
Please enter your name here