ਮੋਹਾਲੀ ਦੇ ਵਿਜੀਲੈਂਸ ਦਫਤਰ ’ਤੇ ਸੀਬੀਆਈ ਦੀ ਰੇਡ/ ਸੀਨੀਅਰ ਅਧਿਕਾਰੀ ਤੇ ਰੀਡਰ ਨੂੰ ਹਿਰਾਸਤ ’ਚ ਲਿਆ/ 20 ਲੱਖ ਦੇ ਸੌਦੇ ਦਾ ਖੁਲਾਸਾ ਹੋਣ ਦੀ ਖਬਰ

0
1

ਪੰਜਾਬ ਅੰਦਰ ਈਡੀ ਤੋਂ ਬਾਅਦ ਹੁਣ ਸੀਬੀਆਈ ਨੇ ਵੀ ਸਰਗਰਮੀ ਵਧਾ ਦਿੱਤੀ ਹੈ। ਸੀਬੀਆਈ ਦੀ ਇੱਕ ਟੀਮ ਨੇ ਪੰਜਾਬ ਵਿਜੀਲੈਂਸ ਹੈੱਡਕੁਆਰਟਰ ‘ਤੇ ਛਾਪੇਮਾਰੀ ਕੀਤੀ ਹੈ। ਸੋਮਵਾਰ ਦੇਰ ਰਾਤ ਛਾਪਾ ਮਾਰਨ ਤੋਂ ਬਾਅਦ, ਟੀਮ ਮੰਗਲਵਾਰ ਸਵੇਰੇ ਮੁੜ ਵਿਜੀਲੈਂਸ ਮੁਖੀ ਦੇ ਦਫ਼ਤਰ ਪਹੁੰਚੀ। ਖਬਰਾਂ ਮੁਤਾਬਕ ਸੀਬੀਆਈ ਦੀ ਟੀਮ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।  ਇਸੇ ਤਰ੍ਹਾਂ ਸੀਬੀਆਈ ਟੀਮ ਨੇ ਮਲੋਟ ਦੀ ਕ੍ਰਿਸ਼ਨਾ ਕਲੋਨੀ ਵਿਖੇ ਵੀ ਰੇਡ ਕੀਤੀ ਹੈ। ਇਹ ਮਾਮਲਾ 20 ਲੱਖ ਦੀ ਰਿਸ਼ਵਤ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਸੀਬੀਆਈ ਨੇ ਇਸ ਮਾਮਲੇ ਸੰਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਉਧਰ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ। ਅਕਾਲੀ ਆਗੂ  ਬਿਕਰਮ ਮਜੀਠੀਆ ਨੇ ਪੋਸਟ ਜਾਰੀ ਕਰ ਕੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ। ਜਾਰੀ ਪੋਸਟ ਵਿਚ ਬਿਕਰਮ ਮਜੀਠੀਆ ਨੇ ਲਿਖਿਆ ਕਿ ਇੱਕ ਕੇਂਦਰੀ ਏਜੰਸੀ ਨੇ ਰਿਸ਼ਵਤਖੋਰੀ ਦੇ ਮਾਮਲੇ ਦੇ ਸਬੰਧ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਅਤੇ ਵਿਜੀਲੈਂਸ ਮੁਖੀ ਦੇ ਦਫ਼ਤਰ ‘ਤੇ ਛਾਪਾ ਮਾਰਿਆ। 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਸੌਦੇ ਦੀ ਜਾਂਚ ਚੱਲ ਰਹੀ ਹੈ। ਕੇਂਦਰੀ ਏਜੰਸੀ ਨੇ ਕਥਿਤ ਤੌਰ ‘ਤੇ ਕਾਰਵਾਈ ਦੌਰਾਨ 13 ਲੱਖ ਰੁਪਏ ਬਰਾਮਦ ਕੀਤੇ ਹਨ।

LEAVE A REPLY

Please enter your comment!
Please enter your name here