ਧੂਰੀ ਨੇੜੇ ਜੰਮੂ ਕਟੜਾ ਐਕਸਪ੍ਰੈਸ ’ਤੇ ਵੱਡਾ ਹਾਦਸਾ/ ਦੋ ਟਰਾਲਿਆਂ ਨੂੰ ਟੱਕਰ ਬਾਅਦ ਲੱਗੀ ਅੱਗ/ ਸਾਮਾਨ ਸਮੇਤ ਸੜ ਕੇ ਹੋਏ ਸੁਆਹ

0
1

ਸੰਗਰੂਰ ਦੇ ਧੂਰੀ ਨੇੜਿਓ ਲੰਘਦੇ ਜੰਮੂ-ਕੱਟੜਾ ਐਕਸਪ੍ਰੈੱਸ ਉਤੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਲੁਧਿਆਣਾ ਤੋਂ ਦਿੱਲੀ ਜਾ ਰਹੇ ਦੋ ਟਰਾਲਿਆਂ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਟਰਾਲਿਆਂ ਨੂੰ ਭਿਆਨਕ ਅੱਗ ਲੱਗ ਗਈ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਉਸ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤਕ ਦਿਖਾਈ ਦੇ ਰਹੀਆਂ ਸਨ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗੇ ਤੇ ਕਾਬੂ ਪਾਇਆ ਪਰ ਤਦ ਤਕ ਕਾਫੀ ਨੁਕਸਾਨ ਹੋ ਚੁੱਕਿਆ ਸੀ।
ਜਾਣਕਾਰੀ ਅਨੁਸਾਰ ਇਕ ਟਰਾਲਾ ਲੁਧਿਆਣਾ ਤੋਂ ਸਾਈਕਲ ਮਸ਼ੀਨਾਂ ਤੇ ਹੋਰ ਸਮਾਨ ਲੋਡ ਕਰ ਕੇ ਦਿੱਲੀ ਜਾ ਰਿਹਾ ਸੀ ਕਿ ਅਚਾਨਕ ਟਾਇਰ ਪੈਂਚਰ ਹੋ ਗਿਆ ਅਤੇ ਡਰਾਈਵਰ ਵੱਲੋਂ ਸੜਕ ਦੇ ਕਿਨਾਰੇ ਖੜੇ ਹੋ ਕੇ ਟਾਇਰ ਬਦਲਿਆ ਜਾ ਰਿਹਾ ਸੀ। ਇਸੇ ਦੌਰਾਨ ਪਿੱਛੋਂ ਤੋਂ ਆ ਰਹੇ ਇੱਕ ਹੋਰ ਟਰਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਹਾਲਾਂਕਿ ਦੋਨੋਂ ਟਰਾਲਿਆਂ ਦੇ ਡਰਾਈਰ ਸੁਰੱਖਿਅਤ ਹਨ ਪਰ ਟਰਾਲਿਆਂ ਅਤੇ ਵਿਚ ਲੱਦੇ ਸਾਮਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

LEAVE A REPLY

Please enter your comment!
Please enter your name here