ਪੰਜਾਬ ਗੁਰਦਾਸਪੁਰ ’ਚ ਚੋਰਾਂ ਦਾ NRI ਪਰਿਵਾਰ ਦੇ ਘਰ ’ਤੇ ਧਾਵਾਂ/ 50 ਹਜ਼ਾਰ ਨਕਦੀ, 4 ਹਜ਼ਾਰ ਡਾਲਰ ਤੇ 9 ਤੋਲੇ ਸੋਨਾ ਚੋਰੀ By admin - May 7, 2026 0 1 Facebook Twitter Pinterest WhatsApp ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਦੇ ਤਹਿਤ ਆਉਂਦੇ ਪਿੰਡ ਚੱਕ ਸ਼ਰੀਫ ਵਿੱਚ ਚੋਰਾਂ ਨੇ ਇੱਕ ਐਨਆਰਆਈ ਦੇ ਘਰ ਤੇ ਧਾਵਾ ਬੋਲਿਆ ਅਤੇ ਉਥੋਂ ਲੱਖਾਂ ਦੀ ਨਗਦੀ ਅਤੇ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਲੈ ਕੇ ਰਫੂ- ਚੱਕਰ ਹੋ ਗਏ। ਪਰਿਵਾਰ ਦੇ ਦੱਸਣ ਮੁਤਾਬਕ ਚੋਰ ਘਰ ਵਿਚੋਂ 50 ਹਜਾਰ ਦੀ ਨਗਦੀ, 4 ਹਜ਼ਾਰ ਨਿਊਜੀਲੈਂਡ ਦੇ ਡਾਲਰ ਅਤੇ ਨੌ ਤੋਲੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਘਟਨਾ ਵੇਲੇ ਪਰਿਵਾਰ ਘਰੋਂ ਬਾਹਰ ਗਿਆ ਹੋਇਆ ਸੀ, ਜਿਸ ਦਾ ਫਾਇਦਾ ਉਠਾਉਂਦਿਆਂ ਚੋਰਾਂ ਨੇ ਘਟਨਾ ਅੰਜਾਮ ਦਿੱਤੀ। ਸੂਚਨਾ ਬਾਅਦ ਮੌਕੇ ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਨਆਰਆਈ ਬੀਬੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਨਾਲ ਘਰ ਵਿੱਚ ਰਹਿੰਦੀ ਹੈ। ਉਸ ਦਾ ਸਹੁਰਾ ਨਿਚਲੀ ਮੰਜ਼ਿਲ ਤੇ ਰਹਿੰਦਾ ਹੈ ਜਦਕਿ ਉਹ ਘਰ ਦੀ ਉੱਪਰਲੀ ਮੰਜ਼ਿਲ ਵਿੱਚ ਰਹਿੰਦੀ ਹੈ। ਅੱਜ ਉਹ ਕਿਸੇ ਜ਼ਰੂਰੀ ਕੰਮ ਲਈ ਬਾਹਰ ਗਈ ਹੋਈ ਸੀ ਅਤੇ ਉਸ ਦੇ ਸਹੁਰਾ ਸਾਹਿਬ ਵੀ ਘਰ ਨਹੀਂ ਸਨ। ਇਸ ਮੌਕੇ ਦਾ ਫਾਇਦਾ ਚੁੱਕ ਕੇ ਉਸ ਦੇ ਕਮਰੇ ਨੂੰ ਲੱਗੇ ਹੋਏ ਤਾਲੇ ਨੂੰ ਇੱਟ ਨਾਲ ਤੋੜ ਕੇ ਚੋਰ ਅੰਦਰ ਦਾਖਲ ਹੋਏ ਜਿੱਥੋਂ ਉਹਨਾਂ ਨੇ ਅਲਮਾਰੀ ਦੇ ਦਰਾਜ ਵਿੱਚੋਂ 50 ਹਜਾਰ ਭਾਰਤੀ ਕਰੰਸੀ 4000 ਨਿਊਜ਼ੀਲੈਂਡ ਡਾਲਰ ਤੋਂ ਇਲਾਵਾ ਨੌ ਤੋਲੇ ਸੋਨੇ ਦੇ ਗਹਿਣੇ ਵੀ ਚੋਰੀ ਕੀਤੇ ਹਨ। ਉਸਨੇ ਨੇ ਦੱਸਿਆ ਕਿ ਜਦੋਂ ਉਹਨਾਂ ਘਰ ਆ ਕੇ ਵੇਖਿਆ ਤਾਂ ਜਿਹੜੀ ਇੱਟ ਨਾਲ ਚੋਰਾਂ ਨੇ ਤਾਲਾ ਤੋੜਿਆ ਸੀ ਉਹ ਇੱਟ ਵੀ ਉਥੇ ਹੀ ਪਈ ਹੋਈ ਸੀ। ਉਹਨਾਂ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਦਰਵਾਜ਼ਾ ਖੁੱਲਾ ਹੋਇਆ ਸੀ ਅਤੇ ਲਾੱਕਰ ਵੀ ਚੋਰਾਂ ਵੱਲੋਂ ਸਾਫ ਕੀਤਾ ਜਾ ਚੁੱਕਾ ਸੀ। ਇਸ ਤੋਂ ਇਲਾਵਾ ਚੋਰਾਂ ਨੇ ਦੂਸਰੇ ਕਮਰੇ ਵਿੱਚ ਵੀ ਫਰੋਲਾ ਫਰਾਲੀ ਕੀਤੀ। ਪਰਿਵਾਰ ਨੇ ਦੱਸਿਆ ਕਿ ਥਾਣਾ ਭੈਣੀ ਮੀਆਂ ਖਾਨ ਨੂੰ ਹੋਏ ਨੁਕਸਾਨ ਬਾਰੇ ਮੁਕੰਮਲ ਜਾਣਕਾਰੀ ਦੇ ਦਿੱਤੀ ਗਈ ਹੈ. ਉੱਥੇ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਹਨ।