ਪ੍ਰਤਾਪ ਬਾਜਵਾ ਨੇ ਵੱਖ ਵੱਖ ਮੁੱਦਿਆਂ ’ਤੇ ਘੇਰੀ ਸਰਕਾਰ/ ਈਡੀ ਦੀ ਰੇਡ ਦੌਰਾਨ ਨਕਦੀ ਮਿਲਣ ’ਤੇ ਚੁੱਕੇ ਸਵਾਲ/ ਸਥਿਤੀ ਸਪੱਸ਼ਟ ਕਰਨ ਦੀ ਦਿੱਤੀ ਚੁਨੌਤੀ

0
1

ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਉਤੇ ਲਿਆ ਹੈ। ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਮੋਹਾਲੀ ਵਿਖੇ ਈਡੀ ਦੀ ਰੇਡ ਦੌਰਾਨ ਮਿਲੀ ਨਕਦੀ ਨੇ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੁਦ ਨੂੰ ਭ੍ਰਿਸ਼ਟਾਚਾਰ ਮੁਕਤ ਹੋਣ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਮੋਹਾਲੀ ਵਿਖੇ ਰੇਡ ਦੌਰਾਨ ਜਿਸ ਤਰ੍ਹਾਂ ਨਕਦੀ ਦੇ ਭਰੇ ਬੈਗ ਮਿਲੇ ਨੇ, ਉਸ ਨੇ ਸਾਰੇ ਭੇਦ ਖੋਲ ਦਿੱਤੇ ਹਨ।
ਪੰਜਾਬ ਅੰਦਰ ਹੋ ਰਹੇ ਧਮਾਕਿਆਂ ਦੀ ਗੱਲ ਕਰਦਿਆਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਜੇਕਰ ਅਸੀਂ ਧਮਾਕਿਆਂ ਨੂੰ ਵੇਖੀਏ ਤਾਂ ਇਹ ਪਹਿਲਾਂ ਰੇਲਵੇ ਟਰੈਕ ‘ਤੇ ਹੋਏ, ਫਿਰ ਜਲੰਧਰ ਅਤੇ ਖਾਸਾ ਆਰਮੀ ਫੋਰਸ ਬਿਲਿੰਗ ਦੇ ਨੇੜੇ ਹੋਏ ਇਹ ਧਮਾਕੇ ਇੱਕ ਵੱਡੇ ਖ਼ਤਰੇ ਦੀ ਨਿਸ਼ਾਨੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਧਮਾਕੇ ਭਾਜਪਾ ਵੱਲੋਂ ਕਰਵਾਏ ਜਾਣ ਦਾ ਦਾਅਵਾ ਕੀਤਾ ਹੈ ਜਦਕਿ ਡੀਜੀਪੀ ਨੇ ਆਈਐਸਆਈ ਵੱਲੋਂ ਕੀਤੇ ਜਾਣ ਦੀ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਦੋਵੇਂ ਬਿਆਨ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਕੇਂਦਰ ਸਰਕਾਰ ਆਈਐਸਆਈ ਦੀ ਸਹਿਮਤੀ ਨਾਲ ਧਮਾਕੇ ਕਰਵਾ ਰਹੀ ਹੈ, ਜੋ ਕਿ ਖ਼ਤਰਨਾਕ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਤੱਥਾਂ ਦਾ ਖੁਲਾਸਾ ਕਰਨ, ਜਾਂਚ ਕਰਨ, ਠੋਸ ਜਾਣਕਾਰੀ ਇਕੱਠੀ ਕਰਨ ਅਤੇ ਸੱਚਾਈ ਪੇਸ਼ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਹ ਕੇਂਦਰ ਸਰਕਾਰ ਨੂੰ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਦੀ ਅਪੀਲ ਕਰਨਗੇ।

LEAVE A REPLY

Please enter your comment!
Please enter your name here