ਪੰਜਾਬ ਫਰੀਦਕੋਟ ਬਿਜਲੀ ਮਹਿਕਮੇ ਨੇ ਗਊਸ਼ਾਲਾ ਦਾ ਕੱਟਿਆ ਕੁਨੈਕਸ਼ਨ/ ਬਕਾਇਆ ਬਿੱਲ ਨਾ ਦੇਣ ਦੇ ਚਲਦਿਆਂ ਕੀਤੀ ਕਾਰਵਾਈ/ ਪਸ਼ੂ ਬੇਹਾਲ, ਅਕਾਲੀ ਆਗੂ ਬੰਟੀ ਰੋਮਾਨਾ ਨੇ ਕੀਤੀ ਨਿੰਦਾ By admin - May 7, 2026 0 2 Facebook Twitter Pinterest WhatsApp ਫਰੀਦਕੋਟ ਦੇ ਪ੍ਰਾਚੀਨ ਹਨੂਮਾਨ ਮੰਦਰ ਵਿਖੇ ਬਣੀ ਗਊਸ਼ਾਲਾ ਦਾ ਬਿਜਲੀ ਕੁਨੈਕਸ਼ਨ ਕੱਟਣ ਦਾ ਮੁੱਦਾ ਗਰਮਾ ਗਿਆ ਹੈ। ਅਕਾਲੀ ਬੰਟੀ ਰੋਮਾਨਾ ਨੇ ਇਸ ਨੂੰ ਲੈ ਕੇ ਮੌਜੂਦਾ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੰਟੀ ਰੋਮਾਨਾ ਨੇ ਕਿਹਾ ਕਿ ਸਰਕਾਰ ਨੇ ਇਹ ਕਾਰਵਾਈ ਕਰਦਿਆਂ ਬੇਜੁਬਾਨਾਂ ਦੀ ਹਾਲਤ ਬਾਰੇ ਵੀ ਨਹੀਂ ਸੋਚਿਆ। ਗਊਸ਼ਾਲਾ ਵਿਖੇ ਸਾਥੀਆਂ ਸਮੇਤ ਪਹੁੰਚੇ ਬੰਟੀ ਰੋਮਾਨਾ ਨੇ ਕਿਹਾ ਕਿ ਬਿਜਲੀ ਮਹਿਕਮੇ ਦੀ ਕਾਰਵਾਈ ਕਾਰਨ ਇੱਥੇ ਮੌਜੂਦ ਬੇਜੁਬਾਨ ਭੁੱਖ-ਪਿਆਸ ਨਾਲ ਬੇਹਾਲ ਹੋਏ ਪਏ ਹਨ, ਜੋ ਸਰਕਾਰ ਲਈ ਸ਼ਰਮਸ਼ਾਰ ਕਰਦੀ ਘਟਨਾ ਹੈ। ਉਨ੍ਹਾਂ ਸਰਕਾਰ ਤੋਂ ਗਊਸ਼ਾਲਾ ਦੀ ਬਿਜਲੀ ਸਪਲਾਈ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਪ੍ਰਾਚੀਨ ਹਨੂਮਾਨ ਮੰਦਿਰ ਅੰਦਰ ਬਣੀ ਗਊਸ਼ਾਲਾ ਅਨੰਦਿਆਣਾ ਵਿਖੇ ਸੈਕੜਿਆ ਦੀ ਗਿਣਤੀ ਵਿੱਚ ਬੇਸਹਾਰਾ ਗਊਆ ਦੀ ਸਾਂਭ ਸੰਭਾਲ ਹੁੰਦੀ ਹੈ ਅਤੇ ਲੋਕ ਵੀ ਵੱਡੀ ਗਿਣਤੀ ਚ ਗਊਆ ਦੀ ਸੇਵਾ ਕਰਦੇ ਹਨ ਪਰ ਕਲ ਸ਼ਾਮ ਬਿਜਲੀ ਵਿਭਾਗ ਵੱਲੋਂ ਗਊਸ਼ਾਲਾ ਦਾ ਬਿਜਲੀ ਦਾ ਕਨੈਕਸ਼ਨ ਬਿੱਲ ਬਕਾਇਆ ਹੋਣ ਦੇ ਚੱਲਦੇ ਕੱਟ ਦਿੱਤਾ ਗਿਆ ਜਿਸ ਨਾਲ ਜਿੱਥੇ ਗਊਸ਼ਾਲਾ ਚ ਸੇਵਾ ਕਾਰਜ ਪ੍ਰਭਾਵਿਤ ਹੋਏ ਉਥੇ ਬੇਸਹਾਰਾ ਪਸ਼ੂਆਂ ਨੂੰ ਗਰਮੀ,ਪਿਆਸ ਅਤੇ ਭੁੱਖ ਦਾ ਪ੍ਰਕੋਪ ਝਲਣਾ ਪੈ ਰਿਹਾ ਹੈ। ਅੱਜ ਸ਼ਹਿਰ ਦੇ ਸਮੂਹ ਸੇਵਾਦਾਰਾਂ ਨੂੰ ਨਾਲ ਲੈ ਕੇ ਅਕਾਲੀ ਆਗੂ ਬੰਟੀ ਰੋਮਾਣਾ ਗਊਸ਼ਾਲਾ ਪੁੱਜੇ ਜਿਥੇ ਉਨ੍ਹਾਂ ਨੇ ਗਊਸ਼ਾਲਾ ਦੇ ਮੰਦੇ ਹਾਲਾਤਾਂ ਨੂੰ ਲੈਕੇ ਪੰਜ਼ਾਬ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਗਊਸ਼ਾਲਾ ਦਾ ਬਿਜਲੀ ਦਾ ਕਨੈਕਸ਼ਨ ਇਹ ਕਹਿ ਕੇ ਕੱਟ ਦਿੱਤਾ ਗਿਆ ਕਿ ਗਊਸ਼ਾਲਾ ਵੱਲ ਚਾਰ ਲੱਖ ਰੁਪਏ ਬਕਾਇਆ ਹੈ ਪਰ ਅੱਜ ਤਕ ਕਿਸੇ ਸਰਕਾਰ ਨੇ ਗਊਸ਼ਾਲਾ ਤੋਂ ਬਿਜਲੀ ਬਿੱਲ ਨਹੀਂ ਲਿਆ ਗਿਆ ਪਰ ਆਮ ਆਦਮੀ ਪਾਰਟੀ ‘ਚ ਇਹ ਕਮਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਥੇ ਹਾਲਾਤ ਇਹ ਹਨ ਕਿ ਬਿਜਲੀ ਨਾ ਹੋਣ ਕਾਰਨ ਨਾ ਤਾਂ ਪੱਖੋਂ ਚੱਲ ਰਹੇ ਹਨ ਜਿਸ ਨਾਲ ਪਸ਼ੂ ਗਰਮੀ ਚ ਤੜਪ ਰਹੇ ਹਨ। ਉਧਰ ਪਾਣੀ ਦੀਆਂ ਮੋਟਰਾਂ ਬੰਦ ਹਨ ਜਿਸ ਨਾਲ ਪਸ਼ੂਆਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਖੜੀ ਹੋ ਗਈ ਹੋਰ ਤਾ ਹੋਰ ਪੱਠੇ ਕੁਤਰਨ ਵਾਲੀ ਮਸ਼ੀਨ ਬੰਦ ਹੋਣ ਕਾਰਨ ਪਸ਼ੂਆਂ ਨੂੰ ਪੱਠੇ ਵੀ ਨਹੀਂ ਪੈ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਕਰੋੜਾਂ ਰੁਪਏ ਗਉ ਸੈਸ ਦੇ ਰੂਪ ਚ ਲੇ ਰਹੀ ਹੈ ਪਰ ਸਹੂਲਤ ਦੇਣ ਦੇ ਨਾਮ ਇੱਕ ਪੈਸਾ ਵੀ ਮਦਦ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਕੁੱਜ ਸਮਾਜ ਸੇਵੀਆ ਵੱਲੋਂ ਆਪਣੇ ਪੱਧਰ ਤੇ ਪਸ਼ੂਆਂ ਦੇ ਖਾਨ ਪੀਣ ਲਈ ਤੂੜੀ ਪੱਠੇ ਦੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਲ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਕਨੈਕਸ਼ਨ ਬਹਾਲ ਕਰਵਾਉਣ ਦੀ ਕੋਸ਼ਿਸ ਕਰਾਂਗੇ ਪਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਅਜਿਹੀਆਂ ਕੋਝੀਆਂ ਹਰਕਤਾਂ ਨਾ ਕਰੇ ।