ਪੰਜਾਬ ਭਾਜਪਾ ਆਗੂ ਤਰੁਣ ਚੁੱਘ ਦਾ ਧਮਾਕਿਆਂ ਬਾਰੇ ਵੱਡਾ ਬਿਆਨ/ ਭਾਜਪਾ ਨੂੰ ਜ਼ਿੰਮੇਵਾਰ ਦੱਸਣ ’ਤੇ ਚੁੱਕੇ ਸਵਾਲ/ ਨਕਾਮੀਆਂ ਛੁਪਾਉਣ ਲਈ ਝੂਠ ਬੋਲਣ ਦੇ ਲਾਏ ਇਲਜ਼ਾਮ By admin - May 6, 2026 0 1 Facebook Twitter Pinterest WhatsApp ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਨੇ ਪੰਜਾਬ ਅੰਦਰ ਹੋਏ ਧਮਾਕਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਸਾਂਭਣ ਵਿਚ ਨਾਕਾਮ ਸਾਬਤ ਹੋਈ ਹੈ ਪਰ ਮੁੱਖ ਮੰਤਰੀ ਮਾਨ ਆਪਣੀ ਸਰਕਾਰ ਦੀਆਂ ਨਾਕਾਮੀਆਂ ਛੁਪਾਉਣ ਲਈ ਇਸ ਦਾ ਦੋਸ਼ ਭਾਜਪਾ ਸਿਰ ਮੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ। ਇਸ ਸਰਕਾਰ ਦੇ ਰਾਜ ਵਿਚ ਆਏ ਦਿਨ ਧਮਾਕੇ ਹੋ ਰਹੇ ਨੇ ਪਰ ਸਰਕਾਰ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਫੜਣ ਦੀ ਥਾਂ ਗਲਤ ਬਿਆਨੀ ਕਰ ਰਹੇ ਹਨ।