ਪੰਜਾਬ ਪਟਿਆਲਾ ’ਚ ਮਿਆਦ ਪੁੱਗਿਆ ਸਾਮਾਨ ਵੇਚਣ ਦੇ ਇਲਜ਼ਾਮ/ ਮਿਆਦ ਪੁੱਗੇ ਕਲਰ ਨਾਲ ਝੜੇ ਮਹਿਲਾ ਦੇ ਵਾਲ/ ਪਰਿਵਾਰ ਨੇ ਮੰਗਿਆ ਇਨਸਾਫ By admin - May 6, 2026 0 1 Facebook Twitter Pinterest WhatsApp ਪਟਿਆਲਾ ਦੇ ਲੀਲਾ ਭਵਨ ਇਲਾਕੇ ਵਿੱਚ ਇੱਕ ਦੁਕਾਨ ਵੱਲੋਂ ਐਕਸਪਾਇਰ ਸਮਾਨ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਹਨਾਂ ਨੇ ਦੁਕਾਨ ਤੋਂ ਵਾਲਾਂ ਦਾ ਕਲਰ ਖਰੀਦਿਆ, ਜਿਸ ਦੀ ਮਿਆਦ ਪੁੱਗ ਚੁੱਕੀ ਸੀ। ਪੀੜਤ ਮੁਤਾਬਕ ਇਸ ਦੇ ਇਸਤੇਮਾਲ ਨਾਲ ਉਸ ਦੀ ਪਤਨੀ ਦੇ ਵਾਲ ਝੜ ਗਏ, ਜਿਸ ਕਾਰਨ ਉਸ ਨੂੰ ਦੋ ਹਫਤਿਆਂ ਤਕ ਇਲਾਜ ਕਰਵਾਉਣਾ ਪਿਆ ਹੈ। ਘਟਨਾ ਤੋਂ ਬਾਦ ਹਰਕਤ ਵਿਚ ਆਏ ਸਿਹਤ ਵਿਭਾਗ ਨੇ ਸਬੰਧਤ ਦੁਕਾਨ ਤੇ ਛਾਪੇਮਾਰੀ ਕਰ ਕੇ ਸਾਮਾਨ ਕਬਜੇ ਵਿਚ ਲਿਆ ਗਿਆ ਹੈ। ਪੀੜਤ ਵਿਅਕਤੀ ਦੇ ਮੁਤਾਬਕ ਪਹਿਲਾਂ ਵੀ ਇਹੋ ਜਿਹੀ ਘਟਨਾ ਹੋ ਚੁੱਕੀ ਸੀ, ਪਰ ਦੁਕਾਨਦਾਰ ਵੱਲੋਂ ਕੋਈ ਜ਼ਿੰਮੇਵਾਰੀ ਨਹੀਂ ਲਈ ਗਈ। ਇਸ ਵਾਰ ਜਦੋਂ ਪੈਕਟ ਖੋਲਿਆ ਗਿਆ, ਤਾਂ ਉਸ ਵਿੱਚੋਂ ਬੁਰਾਦਾ ਨਿਕਲਿਆ ਅਤੇ ਡੇਟ ਚੈੱਕ ਕਰਨ ‘ਤੇ ਪਤਾ ਲੱਗਿਆ ਕਿ ਸਮਾਨ ਐਕਸਪਾਇਰ ਹੋ ਚੁੱਕਾ ਹੈ। ਜਦੋਂ ਇਸ ਬਾਰੇ ਦੁਕਾਨਦਾਰ ਨਾਲ ਗੱਲ ਕੀਤੀ ਗਈ, ਤਾਂ ਉਹਨਾਂ ਨੇ ਮਾਮਲੇ ਤੋਂ ਪਾਸਾ ਖਿੱਚ ਲਿਆ। ਇਸ ਮਾਮਲੇ ‘ਚ ਸਿਹਤ ਵਿਭਾਗ ਵੀ ਹਰਕਤ ਵਿੱਚ ਆਇਆ। ਡਾ. ਗੁਰਪ੍ਰੀਤ ਕੌਰ, ਡਿਸਟਰਿਕਟ ਹੈਲਥ ਇੰਸਪੈਕਟਰ ਪਟਿਆਲਾ ਨੇ ਦੱਸਿਆ ਕਿ ਲੀਲਾ ਭਵਨ ਦੀ ਟ੍ਰੇਡਿੰਗ ਕੰਪਨੀ ‘ਤੇ ਚੈਕਿੰਗ ਕੀਤੀ ਗਈ। ਟੀਮ ਨੇ ਐਕਸਪਾਇਰ ਸਮਾਨ ਮੌਕੇ ‘ਤੇ ਹੀ ਸੀਜ਼ ਕੀਤਾ ਗਿਆ ਹੈ। ਟੀਮ ਨੇ ਸੈਂਪਲ ਲੈ ਕੇ ਲੈਬ ਭੇਜਿਆ ਗਿਆ ਹੈ ਅਤੇ ਰਿਪੋਰਟ ਦੇ ਆਧਾਰ ‘ਤੇ ਫੂਡ ਸੇਫਟੀ ਐਕਟ ਤਹਿਤ ਕੇਸ ਦਰਜ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜਿੱਥੇ ਵੀ ਐਕਸਪਾਇਰ ਸਮਾਨ ਮਿਲਦਾ ਹੈ, ਉੱਥੇ ਕੜੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਕੇਸ ਏਡੀਸੀ ਕੋਰਟ ਵਿੱਚ ਲਾਇਆ ਜਾਂਦਾ ਹੈ। ਸਿਹਤ ਵਿਭਾਗ ਵੱਲੋਂ ਇਹ ਵੀ ਦੱਸਿਆ ਗਿਆ ਕਿ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ‘ਚ ਲਗਾਤਾਰ ਚੈਕਿੰਗ ਜਾਰੀ ਹੈ ਅਤੇ ਪਹਿਲਾਂ ਵੀ ਵੱਡੀ ਮਾਤਰਾ ਵਿੱਚ ਮਿਲਾਵਟੀ ਸਮਾਨ ਸੀਜ਼ ਕੀਤਾ ਜਾ ਚੁੱਕਾ ਹੈ।