ਚੰਡੀਗੜ੍ਹ ਪੁਲਿਸ ਦਾ ਪ੍ਰਾਪਰਟੀ ਡੀਲਰ ਕਤਲ ਮਾਮਲੇ ’ਚ ਖੁਲਾਸਾ/ ਕਤਲ ਦੀ ਸਾਜ਼ਿਸ਼ਘਾੜੀ ਮਹਿਲਾ ਨੂੰ ਕੀਤਾ ਗ੍ਰਿਫਤਾਰ/ ਜ਼ਮੀਨ ਖਰੀਦ ਵਿਵਾਦ ਨੂੰ ਲੈ ਕੇ ਅੰਜ਼ਾਮ ਦਿੱਤੀ ਵਾਰਦਾਤ

0
1

ਚੰਡੀਗੜ੍ਹ ਪੁਲਿਸ ਨੇ ਲੰਘੇ ਮਾਰਚ ਮਹੀਨੇ ‘ਚ ਸੈਕਟਰ 9 ਵਿਖੇ ਕਤਲ ਕੀਤੇ ਗਏ ਪ੍ਰੋਪਰਟੀ ਡੀਲਰ ਚਮਨਪ੍ਰੀਤ ਸਿੰਘ ਉਰਫ਼ ਕੁੱਬਾਹੇੜੀ ਦੇ ਕਤਲ ਮਾਮਲੇ ਵਿੱਚ ਵਾਰਦਾਤ ਦੀ ਮੁਖ ਸਾਜ਼ਿਸ਼ਘਾੜੀ ਮਹਿਲਾ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਦੇ ਦੱਸਣ ਮੁਤਾਬਕ ਇਹ ਕਤਲ ਜ਼ਮੀਨ ਦੀ ਖਰੀਦ ਨਾਲ ਸਬੰਧਤ ਸੀ, ਜਿਸ ਨੂੰ ਅਮਰੀਨ ਨਾਮ ਦੇ ਮਹਿਲਾ ਨੇ ਇੱਕ ਗੈਂਗਸਟਰ ਦੀ ਮਦਦ ਨਾਲ ਅੰਜਾਮ ਦਿੱਤਾ ਸੀ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 35 ਦੀ ਰਹਿਣ ਅਮਰੀਨ ਦਾ ਚਮਨਪ੍ਰੀਤ ਦਾ ਨਿਊ ਚੰਡੀਗੜ੍ਹ ਵਿੱਚ ਖਰੀਦੀ ਗਈ ਇੱਕ ਜਾਇਦਾਦ ਨੂੰ ਲੈ ਕੇ ਝਗੜਾ ਸੀ,ਇਸੇ ਰੰਜ਼ਿਸ਼ ਨੂੰ ਲੈ ਕੇ ਵਾਰਦਾਤ ਅੰਜ਼ਾਮ ਦਿੱਤੀ ਗਈ ਹੈ।
ਮਹਿਲਾ ਦਾ ਇਲਜ਼ਾਮ ਸੀ ਕਿ ਚਮਨਪ੍ਰੀਤ ਨੇ ਉਸ ਨਾਲ ਧੋਖਾ ਕੀਤਾ ਸੀ ਅਤੇ ਉਸ ਨੂੰ ਜ਼ਮੀਨ ਮਹਿੰਗੇ ਭਾਅ ਵਿੱਚ ਵੇਚੀ ਸੀ ਪਰ ਉਸਨੂੰ ਕਬਜ਼ਾ ਨਹੀਂ ਦਿੱਤਾ, ਜਿਸ ਕਾਰਨ ਉਸ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਸੀ। ਇਸੇ ਰੰਜਿਸ਼ ਕਾਰਨ ਹੀ ਉਸਨੇ ਚੀਨੀ ਨੂੰ ਸਬਕ ਸਿਖਾਉਣ ਲਈ ਉਸਦਾ ਕਤਲ ਕਰਨ ਦੀ ਸਾਜ਼ਿਸ਼ ਰਚੀ। ਪੁਲਿਸ ਜਾਂਚ ਮੁਤਾਬਕ ਅਮਰੀਨ ਨੇ ਗੈਂਗਸਟਰ ਲੱਕੀ ਪਟਿਆਲ ਰਾਹੀਂ ਕਤਲ ਦੀ ਸਾਜ਼ਿਸ਼ ਰਚੀ ਸੀ। ਇਸ ਵਿੱਚ ਮੁਹਾਲੀ ਦੇ ਕੰਬਾਲਾ ਪਿੰਡ ਦੇ ਇੱਕ ਪ੍ਰਾਪਰਟੀ ਡੀਲਰ ਹਰਸ਼ਪ੍ਰੀਤ ਸਿੰਘ ਨੇ ਵਿਚੋਲੇ ਵਜੋਂ ਕੰਮ ਕੀਤਾ। ਹਰਸ਼ਪ੍ਰੀਤ ਨੇ ਇੱਕ ਇਨਕ੍ਰਿਪਟਡ ਐਪ ਰਾਹੀਂ ਅਮਰੀਨ ਅਤੇ ਗੈਂਗਸਟਰ ਵਿਚਕਾਰ ਸੰਪਰਕ ਕਰਵਾਇਆ, ਜਿਸ ਦੌਰਾਨ ਅਮਰੀਨ ਨੇ ਗੈਂਗਸਟਰ ਨੂੰ ਕਤਲ ਦੇ ਬਦਲੇ ਵੱਡੀ ਰਕਮ ਦਾ ਵਾਅਦਾ ਕੀਤਾ।
ਪੁਲਿਸ ਅਨੁਸਾਰ, 29 ਅਪ੍ਰੈਲ ਨੂੰ ਕ੍ਰਾਈਮ ਬ੍ਰਾਂਚ ਦੀ ਇੱਕ ਟੀਮ ਨੂੰ ਇੱਕ ਸੂਚਨਾ ਮਿਲੀ ਅਤੇ ਮਲੋਆ ਵਿੱਚ ਸਤਿਸੰਗ ਭਵਨ ਦੇ ਨੇੜੇ ਇੱਕ ਨਾਕਾ ਲਗਾਇਆ ਗਿਆ। ਇਸ ਦੌਰਾਨ ਪੁਲਿਸ ਨੇ ਸ਼ੱਕੀ ਗਤੀਵਿਧੀ ਦੇ ਆਧਾਰ ‘ਤੇ ਹਰਸ਼ਪ੍ਰੀਤ ਸਿੰਘ  ਨੂੰ ਰੋਕਿਆ ਅਤੇ ਉਸਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ, ਉਸਦੇ ਕਬਜ਼ੇ ਵਿੱਚੋਂ ਇੱਕ ਵਿਦੇਸ਼ੀ ਬਣੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਜਾਂਚ ਤੋਂ ਪਤਾ ਲੱਗਾ ਕਿ ਬਰਾਮਦ ਕੀਤਾ ਗਿਆ ਪਿਸਤੌਲ ਅਮਰੀਨ ਦੇ ਨਾਮ ‘ਤੇ ਰਜਿਸਟਰਡ ਸੀ, ਜਿਸ ਤੋਂ ਉਸਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ।

LEAVE A REPLY

Please enter your comment!
Please enter your name here