ਪੰਜਾਬ ਅੰਮ੍ਰਿਤਸਰ ਪੁਲਿਸ ਵੱਲੋਂ ਲਾਪਤਾ ਸ਼ਖਸ਼ ਪਰਿਵਾਰ ਹਵਾਲੇ/ ਹਸਪਤਾਲ ਚੋਂ ਭੇਦਭਰੀ ਹਾਲਤ ’ਚ ਹੋਇਆ ਸੀ ਲਾਪਤਾ/ ਪੁਲਿਸ ਨੇ ਭਾਲ ਕਰ ਕੇ ਪਰਿਵਾਰ ਹਵਾਲੇ ਕੀਤਾ By admin - May 5, 2026 0 1 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਨੇ ਹਸਪਤਾਲ ਵਿਚੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਏ ਸਖਸ਼ ਨੂੰ 24 ਘੰਟਿਆਂ ਅੰਦਰ ਲੱਭ ਕੇ ਪਰਿਵਾਰ ਹਵਾਲੇ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਖਬਰਾਂ ਮੁਤਾਬਕ 80 ਸਾਲਾ ਨਰਿੰਦਰ ਸਿੰਘ ਉਰਫ ਨਿੰਦਰ ਵਾਸੀ ਪਿੰਡ ਸੰਗਵਾ, ਤਰਨ ਤਾਰਨ ਮਜੀਠਾ ਰੋਡ ਸਥਿਤ ਹਸਪਤਾਲ ਵਿਚੋਂ ਬਿਨਾਂ ਦੱਸੇ ਚਲੇ ਗਿਆ ਸੀ। ਪੁਲਿਸ ਨੇ ਬਜ਼ੁਰਗ ਦੇ ਪਰਿਵਾਰ ਦੀ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਬਜ਼ੁਰਗ ਨੂੰ 24 ਘੰਟਿਆਂ ਅੰਦਰ ਲੱਭ ਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ। ਪਰਿਵਾਰ ਨੇ ਪੁਲਿਸ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਹੈ। ਪੁਲਿਸ ਦੇ ਦੱਸਣ ਮੁਤਾਬਕ ਪਰਮਜੀਤ ਸਿੰਘ ਵਾਸੀ ਪਿੰਡ ਸੰਗਵਾ ਤਹਿਸੀਲ ਪੱਟੀ ਜਿਲਾ ਤਰਨ ਤਾਰਨ ਨੇ ਪੁਲਿਸ ਨੂੰ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸਦੇ ਪਿਤਾ ਨਰਿੰਦਰ ਸਿੰਘ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ, ਜੋ ਮਿਤੀ 01.05.2026 ਨੂੰ ਬਿਨਾ ਦੱਸੇ ਹਸਪਤਾਲ ਵਿਚੋ ਕਿਧਰੇ ਚਲੇ ਗਏ ਹਨ, ਜਿੰਨਾਂ ਦੀ ਭਾਲ ਲਈ ਇੰਸਪੈਕਟਰ ਰਕੇਸ਼ ਕੁਮਾਰ ਮੁੱਖ ਅਫਸਰ ਥਾਣਾ ਮਜੀਠਾ ਰੋਡ ਦੀ ਪੁਲਿਸ ਪਾਰਟੀ ਐਸ.ਆਈ ਹਰਪਿੰਦਰ ਸਿੰਘ ਦੀ ਟੀਮ ਦਾ ਗਠਨ ਕਰਕੇ ਤੁਰੰਤ ਕਾਰਵਾਈ ਕਰਦੇ ਹੋਏ ਨਰਿੰਦਰ ਸਿੰਘ ਨੂੰ 24 ਘੰਟੇ ਦੇ ਅੰਦਰ ਟਰੇਸ ਕਰਕੇ ਦਰੁਸਤ ਹਾਲਤ ਵਿੱਚ ਪਰਿਵਾਰ ਦੇ ਹਵਾਲੇ ਕੀਤਾ। ਪਰਵਾਰਿਕ ਮੈਂਬਰਾ ਵੱਲੋਂ ਮੁੱਖ ਅਫਸਰ ਥਾਣਾ ਮਜੀਠਾ ਰੋਡ ਇੰਸਪੈਕਟਰ ਰਕੇਸ ਕੁਮਾਰ ਅਤੇ ਥਾਣਾ ਮਜੀਠਾ ਰੋਡ ਦੀ ਪੁਲਿਸ ਦਾ ਧੰਨਵਾਦ ਕੀਤਾ ਹੈ।