ਜਲੰਧਰ ਪੁਲਿਸ ਦਾ ਨਾਬਾਲਿਗ ਨਾਲ ਰੇਪ ਮਾਮਲੇ ’ਚ ਐਕਸ਼ਨ/ ਜ਼ਬਰੀ ਸਬੰਧ ਬਣਾਉਣ ਦੇ ਦੋਸ਼ ਹੇਠਾਂ 3 ਖਿਲਾਫ ਕੇਸ ਦਰਜ/ ਵਿਆਹ ਦਾ ਝਾਂਸਾ ਦੇ ਕੇ ਕੀਤਾ ਸੀ ਅਗਵਾ

0
1

ਜਲੰਧਰ ਦਿਹਾਤੀ ਦੇ ਫਿਲੌਰ ਹਲਕੇ ਵਿੱਚ ਇੱਕ ਨਾਬਾਲਗ ਨਾਲ ਜ਼ਬਰਦਸਤੀ ਸਬੰਧ ਬਣਾਉਣ ਦੇ ਮਾਮਲੇ ਵਿੱਚ ਤਿੰਨ ਲੋਕਾਂ ਵਿਰੁੱਧ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ, ਬਿਲਗਾ ਪੁਲਿਸ ਸਟੇਸ਼ਨ ਨੇ ਇੱਕ ਔਰਤ, ਉਸਦੇ ਪਤੀ ਅਤੇ ਉਸਦੇ ਜੀਜੇ ਵਿਰੁੱਧ 16 ਸਾਲਾ ਲੜਕੀ ਨਾਲ ਜ਼ਬਰਦਸਤੀ ਜਿਨਸੀ ਸੰਬੰਧ ਬਣਾਉਣ ਦੇ ਦੋਸ਼ ਵਿੱਚ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਪੀੜਤਾਂ ਦੀ ਮਾਂ ਦੇ ਬਿਆਨਾਂ ਉਤੇ ਇਹ ਕਾਰਵਾਈ ਕੀਤੀ ਹੈ।
ਪੀੜਤਾ ਦੀ ਮਾਂ ਦੇ ਅਨੁਸਾਰ, ਉਹ ਇੱਕ ਘਰੇਲੂ ਔਰਤ ਹੈ ਅਤੇ ਉਸ ਦੀਆਂ ਦੋ ਧੀਆਂ ਹਨ। 29 ਮਈ ਨੂੰ ਰਾਤ 8 ਵਜੇ ਦੇ ਕਰੀਬ, ਉਸਨੇ ਦੇਖਿਆ ਕਿ ਉਸਦੀ 16 ਸਾਲਾ ਧੀ ਘਰੋਂ ਗਾਇਬ ਸੀ।  ਪਰਿਵਾਰ ਨੇ ਉਸਨੂੰ ਕਈ ਥਾਵਾਂ ‘ਤੇ ਲੱਭਿਆ, ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਅਗਲੇ ਦਿਨ, ਉਨ੍ਹਾਂ ਨੂੰ ਪਤਾ ਲੱਗਾ ਕਿ ਮਨਪ੍ਰੀਤ ਕੌਰ, ਉਸਦਾ ਪਤੀ ਕਰਨ ਅਤੇ ਉਸਦਾ ਜੀਜਾ ਜਸਪ੍ਰੀਤ, ਜੋ ਕਿ ਇੱਕ ਗੁਆਂਢੀ ਹੈ, ਵਿਆਹ ਦੇ ਬਹਾਨੇ ਕੁੜੀ ਨੂੰ ਆਪਣੇ ਨਾਲ ਲੈ ਗਏ ਸਨ। ਮਾਂ ਦੇ ਅਨੁਸਾਰ, ਮੁਲਜਮਾਂ ਨੇ ਉਸਨੂੰ ਵਾਰ-ਵਾਰ ਭਰੋਸਾ ਦਿੱਤਾ ਕਿ ਕੁੜੀ ਵਾਪਸ ਕਰ ਦਿੱਤੀ ਜਾਵੇਗੀ, ਪਰ ਉਹ ਨਹੀਂ ਆਏ। ਬਾਅਦ ਵਿੱਚ, 2 ਜੂਨ ਨੂੰ, ਪੀੜਤਾ ਦੀ ਵੱਡੀ ਭੈਣ ਨੇ ਉਨ੍ਹਾਂ ਨੂੰ ਫ਼ੋਨ ਰਾਹੀਂ ਦੱਸਿਆ ਕਿ ਲੜਕੀ ਅੰਮ੍ਰਿਤਸਰ ਪਹੁੰਚ ਗਈ ਹੈ। ਇਸ ਤੋਂ ਬਾਅਦ, ਪਰਿਵਾਰ ਉਸਨੂੰ ਘਰ ਵਾਪਸ ਲੈ ਆਇਆ।
ਪੀੜਤਾ ਨੇ ਦੱਸਿਆ ਕਿ ਉਸਨੂੰ ਵਿਆਹ ਦਾ ਵਾਅਦਾ ਕਰਕੇ ਵਰਗਲਾ ਕੇ ਅੰਮ੍ਰਿਤਸਰ ਲੈ ਗਿਆ, ਜਿੱਥੇ ਜਸਪ੍ਰੀਤ ਨੇ 30 ਮਈ ਦੀ ਰਾਤ ਨੂੰ ਇੱਕ ਹੋਟਲ ਵਿੱਚ ਉਸਦੀ ਮਰਜ਼ੀ ਦੇ ਵਿਰੁੱਧ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਮਾਮਲੇ ਨੂੰ ਲੈ ਕੇ ਪਿੰਡ ਵਿੱਚ ਪੰਚਾਇਤ ਵੀ ਬੁਲਾਈ ਗਈ, ਪਰ ਦੋਸ਼ੀਆਂ ਨੇ ਨਾ ਤਾਂ ਆਪਣੀ ਗਲਤੀ ਮੰਨੀ ਅਤੇ ਨਾ ਹੀ ਪੰਚਾਇਤ ਵਿੱਚ ਹਾਜ਼ਰ ਹੋਏ। ਡੀਐਸਪੀ ਭਰਤ ਮਸੀਹ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮ ਦੀ ਭਾਲ ਜਾਰੀ ਹੈ। ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 137(2), 87, 64, 61(2) ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here