ਪੰਜਾਬ ਅੰਮ੍ਰਿਤਸਰ ਪੁਲਿਸ ਦੀ ਨਸ਼ਿਆਂ ਖਿਲਾਫ ਵੱਡਾ ਐਕਸ਼ਨ/ 702 ਮੁਕੱਦਮਿਆਂ ’ਚ ਬਰਾਮਦ ਮਾਲ ਕੀਤਾ ਨਸ਼ਟ By admin - May 2, 2026 0 1 Facebook Twitter Pinterest WhatsApp -ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਐਨ.ਡੀ.ਪੀ.ਐਸ ਐਕਟ ਦੇ 702 ਮੁਕੱਦਮਿਆਂ ਵਿੱਚ ਬ੍ਰਾਮਦ ਮਾਲ ਨਸ਼ਟ ਕੀਤਾ ਗਿਆ ਹੈ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਐਨ.ਡੀ.ਪੀ.ਐਸ ਐਕਟ ਅਧੀਨ ਦਰਜ਼ ਵੱਖ-ਵੱਖ ਮੁਕੱਦਮਿਆ ਵਿੱਚ ਬ੍ਰਾਮਦ ਮਾਲ ਨੂੰ ਨਸ਼ਟ ਕਰਨ ਲਈ ਨਿਯੁਕਤ ਅਧਿਕਾਰੀਆਂ ਨੇ ਖੰਨਾ ਪੇਪਰ ਮਿੱਲ ਵਿੱਖੇ ਪੁੱਜ਼ ਕੇ ਆਪਣੀ ਦੇਖ-ਰੇਖ ਹੇਠ ਜਾਬਤੇ ਅਨੁਸਾਰ ਦਰਜ਼ ਐਨ.ਡੀ.ਪੀ.ਐਸ ਐਕਟ ਦੇ 702 ਮੁਕੱਦਿਆਂ ਵਿੱਚ ਬ੍ਰਾਮਦ ਮਾਲ ਨੂੰ ਬਾਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ। ਨਸ਼ਟ ਕੀਤੇ ਗਏ ਸਾਮਾਨ ਵਿਚ 7 ਕਿਲੋ, 218 ਗ੍ਰਾਮ ਹੈਰੋਇਨ, 90,986 ਨਸ਼ੀਲੇ ਕੈਪਸੂਲ, 1,18,780 ਨਸ਼ੀਲੀਆਂ ਗੋਲੀਆਂ, 29 ਕਿਲੋ 892 ਗ੍ਰਾਮ ਨਸ਼ੀਲਾ ਪਾਊਂਡਰ, 75 ਕਿਲੋ 709 ਗ੍ਰਾਮ ਚਰਸ, 27 ਕਿਲੋ 740 ਗ੍ਰਾਮ ਭੁੱਕੀ, 21 ਕਿਲੋ 957 ਗ੍ਰਾਮ ਸਮੈਕ, 10 ਗ੍ਰਾਮ ਗਾਜਾ, 1540 ਇੰਜੈਕਸ਼ਨ ਅਤੇ 591 ਗ੍ਰਾਮ ਭੰਗ ਨਸ਼ਟ ਕੀਤੀ ਗਈ ਹੈ।