ਨਾਭਾ ਪੁਲਿਸ ਨੇ ਸੁਲਝਾਇਆ ਨੌਜਵਾਨ ਦੇ ਕਤਲ ਦੀ ਗੁੱਥੀ/ ਕਲਯੁਗੀ ਬਾਪ ਹੀ ਨਿਕਲਿਆ ਪੁੱਤਰ ਦਾ ਕਾਤਲ/ 2 ਦਿਨਾਂ ‘ਚ ਸੁਲਝਾਈ ਅੰਨ੍ਹੇ ਕਤਲ ਦਾ ਮਾਮਲਾ

0
1

ਨਾਭਾ ਪੁਲਿਸ ਨੇ ਪਿੰਡ ਧਾਰੋਂਕੀ ਵਿਖੇ ਹੋਏ 35 ਸਾਲਾ ਕਿਸਾਨ ਮੋਹਨਦਾਸ ਦੇ ਕਤਲ ਦੀ ਗੁੱਥੀ ਸੁਲਝਾ ਦਾ ਦਾਅਵਾ ਕੀਤਾ ਹੈ। ਪੁਲਿਸ ਦੇ ਦੱਸਣ ਮੁਤਬਕ ਇਹ ਕਤਲ ਕਿਸੇ ਹੋਰ ਨਹੀਂ ਬਲਕਿ ਮ੍ਰਿਤਕ ਦੇ ਪਿਤਾ ਨੇ ਹੀ ਕੀਤਾ ਸੀ। ਪੁਲਿਸ ਦੇ ਦੱਸਣ ਮੁਤਾਬਕ ਮੋਹਨਦਾਸ ਇੱਕ ਝਗੜਾਲੂ ਕਿਸਮ ਦਾ ਵਿਅਕਤੀ ਸੀ ਅਤੇ ਉਹ ਆਪਣੀ ਪਤਨੀ, ਬੱਚੇ ਅਤੇ ਪਿਤਾ ਨਾਲ ਅਕਸਰ ਕੁੱਟਮਾਰ ਕਰਦਾ ਰਹਿੰਦਾ ਸੀ ਜਿਸ ਤੋਂ ਦੁਖੀ ਹੋ ਕੇ ਉਸ ਦੇ ਪਿਤਾ ਨੇ ਮ੍ਰਿਤਕ ਦੇ ਦੋਸਤ ਰਜਿੰਦਰ ਸਿੰਘ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾਵੇਗਾ।
ਥਾਣਾ ਸਦਰ ‘ਚ ਡੀਐਸਪੀ ਨਾਭਾ ਗੁਰਿੰਦਰ ਸਿੰਘ ਬੱਲ ਅਤੇ ਐਸਐਚਓ ਸਦਰ ਜਸਪ੍ਰੀਤ ਸਿੰਘ ਵੱਲੋਂ ਸੱਦੀ ਗਈ ਪ੍ਰੈਸ ਕਾਨਫਰੰਸ ਵਿੱਚ ਖੁਲਾਸਾ ਕੀਤਾ ਗਿਆ ਕਿ ਮ੍ਰਿਤਕ ਮੋਹਨ ਦਾਸ ਦਾ ਕਤਲ ਖੁਦ ਉਸ ਦੇ ਪਿਤਾ ਜਸਪਾਲ ਦਾਸ ਦੁਆਰਾ ਹੀ ਕੀਤਾ ਗਿਆ ਸੀ, ਜਿਸ ਦਾ ਸਾਥ ਮ੍ਰਿਤਕ ਮੋਹਨਦਾਸ ਦੇ ਦੋਸਤ ਰਾਜਿੰਦਰ ਸਿੰਘ ਨੇ ਦਿੱਤਾ ਸੀ। ਇਸ ਸਬੰਧੀ ਗੱਲ ਕਰਦੇ ਹੋਏ ਡੀਐਸਪੀ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਪੁਲਿਸ ਨੂੰ 27 ਅਪ੍ਰੈਲ ਨੂੰ ਕਤਲ ਸਬੰਧੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ।
ਪੁਲਿਸ ਮੁਤਾਬਕ ਸੀਸੀਟੀਵੀ ਕੈਮਰੇ ਕਾਲ ਡਿਟੇਲਾਂ ਟਾਵਰ ਲੋਕੇਸ਼ਨਾ ਡੰਪ ਅਤੇ ਹਿਊਮਨ ਇੰਟੈਲੀਜੈਂਸੀ ਦੀ ਮਦਦ ਨਾਲ ਇੰਸਪੈਕਟਰ ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਨਾਭਾ ਸਮੇਤ ਜਸਵਿੰਦਰ ਸਿੰਘ ਚੌਕੀ ਇੰਚਾਰਜ ਰੋਹਟੀ ਪੁੱਲ, ਅਮਰੀਕ ਸਿੰਘ ਇੰਚਾਰਜ ਚੌਂਕੀ ਗਲਵੱਟੀ ਦੀਆਂ ਵੱਖ ਵੱਖ ਪੁਲਿਸ ਪਾਰਟੀਆਂ ਬਣਾ ਕੇ ਰੇਡਾਂ ਕੀਤੀਆਂ ਗਈਆਂ, ਜਾਂਚ ਦੌਰਾਨ ਕਤਲ ਕੇਸ ਵਿੱਚ ਮ੍ਰਿਤਕ ਦੇ ਪਿਤਾ ਜਸਪਾਲ ਦਾਸ ਅਤੇ ਮ੍ਰਿਤਕ ਦਾ ਦੋਸਤ ਰਾਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਡੀਐਸਪੀ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਮੋਹਨਦਾਸ ਇੱਕ ਝਗੜਾਲੂ ਕਿਸਮ ਦਾ ਵਿਅਕਤੀ ਸੀ ਜਿਸ ਦੇ ਖਿਲਾਫ ਉਸ ਦੇ ਪਿੰਡ ਵਿੱਚ ਪਹਿਲਾ ਵੀ ਕੁੱਟਮਾਰ ਦਾ ਇੱਕ ਮੁਕੱਦਮਾ ਦਰਜ ਹੈ। ਉਹ ਅਕਸਰ ਆਪਣੀ ਪਤਨੀ, ਬੱਚੇ ਅਤੇ ਆਪਣੇ ਪਿਤਾ ਦੀ ਕੁੱਟਮਾਰ ਕਰਦਾ ਰਹਿੰਦਾ ਸੀ, ਜਿਸ ਤੋਂ ਦੁਖੀ ਹੋਣ ਕਾਰਨ ਉਸ ਦੇ ਪਿਤਾ ਨੇ ਮੋਹਨਦਾਸ ਦੇ ਦੋਸਤ ਰਜਿੰਦਰ ਸਿੰਘ ਨਾਲ ਮਿਲ ਕੇ ਇਸ ਦਾ ਕਤਲ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਦੋਵੇਂ ਫੜੇ ਗਏ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਇਹ ਵੀ ਖੁਲਾਸਾ ਹੋਇਆ ਹੈ ਕਿ ਜੇਕਰ ਉਸ ਦਾ ਪਿਤਾ ਮੋਹਨਦਾਸ ਨੂੰ ਨਾ ਮਾਰਦਾ ਤਾਂ ਉਸ ਨੂੰ ਡਰ ਸੀ ਕਿ ਉਸ ਦਾ ਆਪਣਾ ਹੀ ਪੁੱਤਰ ਉਸ ਦਾ ਕਤਲ ਕਰ ਸਕਦਾ ਹੈ, ਜਿਸ ਕਰਕੇ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ।

LEAVE A REPLY

Please enter your comment!
Please enter your name here