ਮਲੋਟ ’ਚ ਸੁਖਮਨੀ ਸਾਹਿਬ ਗੁਟਕੇ ਦੀ ਬੇਅਦਬੀ/ ਗਲੀ ’ਚ ਸੁੱਟੇ ਮਿਲੇ ਗੁਟਕਾ ਸਾਹਿਬ ਦੇ ਪੱਤਰੇ/ ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਦਰਜ ਕੀਤਾ ਕੇਸ

0
2

ਮਲੋਟ ਦੇ ਵਾਰਡ ਨੰਬਰ 10 ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੇ ਪਾਟੇ ਹੋਏ ਪੱਤਰੇ ਗਲੀ ਵਿਚ ਪਏ ਮਿਲੇ ਹਨ, ਜਿਸ ਨੂੰ ਲੈ ਕੇ ਸੰਗਤ ਵਿਚ ਰੋਸ ਪਾਇਆ  ਜਾ ਰਿਹਾ ਹੈ। ਸੰਗਤ ਨੇ ਇਨ੍ਹਾਂ ਪੱਤਰਿਆਂ ਨੂੰ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਰਖਵਾ ਕੇ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੁਰਦੁਆਰਾ ਸਾਹਿਬ ਵਿਖੇ ਇਕੱਠੀਆਂ ਹੋਈਆਂ ਸੰਗਤਾਂ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਹਫਤੇ ਦੇ ਵਿੱਚ ਵਿੱਚ ਦੋਸ਼ੀਆਂ ਦੀ ਪੜਤਾਲ ਕਰ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਉਧਰ ਦੂਜੇ ਪਾਸੇ ਸਿੱਖ ਸੰਗਤਾਂ ਦੇ ਆਗੂਆਂ ਨੇ ਇਸ ਘਟਨਾ ਦੀ ਨਿਖੇਦੀ ਕਰਦਿਆਂ ਕਿਹਾ ਕਿ ਬੇਹੱਦ ਮੰਦਭਾਗੀ ਘਟਨਾ ਹੈ। ਉਹਨਾਂ ਕਿਹਾ ਕਿ ਉਹ ਦਸ ਦਿਨਾਂ ਤਕ ਉਡੀਕ ਕਰਨਗੇ ਜੇਕਰ ਪੁਲਿਸ ਨੇ ਘਟਨਾ ਪ੍ਰਤੀ ਸੰਵੇਦਨਾ ਨਾਲ ਕੰਮ ਨਾ ਕੀਤਾ ਅਤੇ ਕੋਈ ਸਾਰਥਕ ਨਤੀਜੇ ਤੇ ਨਾ ਪੁੱਜਿਆ ਗਿਆ ਤਾਂ ਸਿੱਖ ਸੰਗਤਾਂ ਮੁੜ ਇਕੱਠੀਆਂ ਹੋ ਕੇ ਅਗਲੀ ਰਣਨੀਤੀ ਤੈਅ ਕਰਨਗੀਆਂ।

LEAVE A REPLY

Please enter your comment!
Please enter your name here