ਪੰਜਾਬ ਮਲੋਟ ਵਾਸੀਆਂ ਨੂੰ ਮਿਲਿਆ ਨਵਾਂ ਵਾਲੀਵਾਲ ਗਰਾਊਂਡ/ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕੀਤਾ ਉਦਘਾਟਨ By admin - April 24, 2026 0 1 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਪਿੰਡਾਂ ਅੰਦਰ ਖੇਡ ਗਰਾਉਂਡ ਤੇ ਪਾਰਕਾਂ ਉਸਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਮਲੋਟ ਸ਼ਹਿਰ ਅੰਦਰ ਵਾਲੀਬਾਲ ਗਰਾਊਂਡ ਤੇ ਪਾਰਕ ਦੀ ਉਸਾਰੀ ਕਰਵਾਈ ਗਈ ਹੈ। ਮਲੋਟ ਜ਼ਹਿਰ ਪੁੱਲ ਤੋਂ ਪਾਰ ਦੇ ਇਲਾਕੇ ਵਿਚ ਨਵੇਂ ਬਣੇ ਵਾਲੀਵਾਲ ਗਰਾਊਂਡ ਦਾ ਉਦਘਾਟਨ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਇਸ ਸਥਾਨ ਤੇ ਗੰਦਗੀ ਭਰੇ ਢੇਰ ਲ੍ਰਗੇ ਹੋਏ ਸਨ, ਜਿਨ੍ਹਾਂ ਨੂੰ ਸਾਫ ਕਰ ਕੇ ਇਕ ਖੇਡ ਮੈਦਾਨ ਅਤੇ ਪਾਰਕ ਉਸਾਰਿਆ ਗਿਆ ਜਿਸ ਨੂੰ ਅੱਜ ਸਹਿਰ ਵਾਸੀਆਂ ਸਪੁਰਦ ਕੀਤਾ ਗਿਆ ਹੈ।