ਪੰਜਾਬ ਬਟਾਲਾ ਪੁਲਿਸ ਦੀ ਨਸ਼ਿਆਂ ਖਿਲਾਫ਼ ਵੱਡੀ ਕਾਰਵਾਈ/ ਦੋ ਗੁੱਜਰਾਂ ਨੂੰ ਨਸ਼ਿਆਂ ਦੀ ਖੇਪ ਸਮੇਤ ਕੀਤਾ ਕਾਬੂ/ 401 ਗਰਾਮ ਹੈਰੋਇਨ ਬਰਾਮਦ By admin - April 24, 2026 0 1 Facebook Twitter Pinterest WhatsApp ਬਟਾਲਾ ਸਿਵਲ ਲਾਈਨ ਦੀ ਪੁਲਿਸ ਨੇ ਨਸ਼ਿਆਂ ਖਿਲਾਫ ਵੱਡਾ ਕਾਰਵਾਈ ਕਰਦਿਆਂ ਦੋ ਗੁੱਜਰਾਂ ਨੂੰ ਨਸ਼ੇ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 401 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਦੇ ਦੱਸਣ ਮੁਤਾਬਕ ਦੋਵਾਂ ਗੁੱਜਰਾਂ ਨੂੰ ਸ਼ੱਕੀ ਹਾਲਤ ਵਿਚ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਦੇ ਕਬਜੇ ਵਿਚੋਂ 401 ਗਰਾਮ ਹੈਰੋਇਨ ਅਤੇ ਇਕ ਕੰਡਾ ਬਰਾਮਦ ਕੀਤਾ ਹੈ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।