ਪੰਜਾਬ ਖੰਨਾ ਦੇ ਐਸਐਸਪੀ ਵੱਲੋਂ ਨਸ਼ਾ ਮੁਕਤੀ ਕੇਂਦਰ ਦਾ ਦੌਰਾ/ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਨੂੰ ਕੀਤਾ ਹੋਰ ਤੇਜ਼/ 6 ਹਜ਼ਾਰ ਨੌਜਵਾਨਾਂ ਦਾ ਹੋ ਚੁੱਕਿਆ ਇਲਾਜ਼ By admin - April 23, 2026 0 1 Facebook Twitter Pinterest WhatsApp ਖੰਨਾ ਦੀ ਐਸਪੀ ਡਾ. ਦਰਪਨ ਆਹਲੂਵਾਲੀਆਂ ਵੱਲੋਂ ਅੱਜ ਸਮਰਾਲਾ ਦੇ ਨਸ਼ਾ ਮੁਕਤੀ ਕੇਂਦਰ ਦਾ ਦੌਰ ਕਰ ਕੇ ਨਸ਼ਾ ਮੁਕਤੀ ਲਈ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਪਿਛਲੇ ਇੱਕ ਮਹੀਨੇ ਅੰਦਰ 290 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਡਾ. ਆਹਲੂਵਾਲੀਆ ਨੇ ਕਿਹਾ ਕਿ ਨਸ਼ਾ ਮੁਕਤੀ ਲਈ ‘ਥ੍ਰੀ-ਸੀ’ ਫਾਰਮੂਲਾ ਬਹੁਤ ਅਹਿਮ ਹੈ, ਜਿਸ ਵਿੱਚ ਕੌਂਸਲਿੰਗ , ਇਲਾਜ ਦੀ ਮੁਕੰਮਲਤਾ ਅਤੇ ਫਾਲੋ-ਅਪ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਇਲਾਜ ਕਰਵਾਉਣਾ ਹੀ ਕਾਫ਼ੀ ਨਹੀਂ ਹੈ, ਸਗੋਂ ਇਲਾਜ ਤੋਂ ਬਾਅਦ ਮਰੀਜ਼ ਦੀ ਲਗਾਤਾਰ ਦੇਖਭਾਲ ਕਰਨੀ ਜ਼ਰੂਰੀ ਹੈ ਤਾਂ ਜੋ ਉਹ ਮੁੜ ਨਸ਼ਿਆਂ ਦੀ ਦਲਦਲ ਵਿੱਚ ਨਾ ਫਸੇ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਵੱਲੋਂ ਹੁਣ ਤੱਕ ਲਗਭਗ 6,000 ਨਸ਼ਾ ਪੀੜਤਾਂ ਨੂੰ ਵੱਖ-ਵੱਖ ਓਟ ਸੈਂਟਰਾਂ ਅਤੇ ਡੀ-ਅਡਿਕਸ਼ਨ ਸੈਂਟਰਾਂ ਰਾਹੀਂ ਇਲਾਜ ਦੀ ਰਾਹ ‘ਤੇ ਪਾਇਆ ਗਿਆ ਹੈ। ਐਸ.ਪੀ. ਨੇ ਸਪੱਸ਼ਟ ਕੀਤਾ ਕਿ ਪੁਲਿਸ ਦਾ ਮੁੱਖ ਨਿਸ਼ਾਨਾ ਨਸ਼ਾ ਤਸਕਰ ਹਨ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲਾ ਨੌਜਵਾਨ ਸਾਡੇ ਲਈ ਮੁਲਜ਼ਮ ਨਹੀਂ ਸਗੋਂ ਇੱਕ ਪੀੜਤ ਹੈ।” ਉਨ੍ਹਾਂ NDPS ਐਕਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਜਿਹੜੇ ਨੌਜਵਾਨ ਆਪਣੀ ਮਰਜ਼ੀ ਨਾਲ ਨਸ਼ਾ ਛੱਡਣ ਲਈ ਅੱਗੇ ਆਉਂਦੇ ਹਨ ਅਤੇ ਸਿਹਤ ਵਿਭਾਗ ਤੋਂ ਇਲਾਜ ਦਾ ਸਰਟੀਫਿਕੇਟ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਤੋਂ ਰਾਹਤ ਮਿਲ ਸਕਦੀ ਹੈ। ਸਮਰਾਲਾ ਦੇ 10 ਬਿਸਤਰਿਆਂ ਵਾਲੇ ਕੇਂਦਰ ਵਿੱਚ ਮਰੀਜ਼ਾਂ ਲਈ ਏਸੀ, ਪੌਸ਼ਟਿਕ ਖਾਣਾ, ਜਿਮ ਅਤੇ ਮਨੋਰੰਜਨ ਦੇ ਸਾਧਨ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਇਲਾਵਾ ਖੰਨਾ ਸ਼ਹਿਰ ਦੀ ‘ਮੀਟ ਮਾਰਕੀਟ’ ਵਰਗੇ ਹੌਟ-ਸਪੌਟ ਇਲਾਕਿਆਂ ਵਿੱਚ ਔਰਤਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਲਈ ਰੈੱਡ ਕਰਾਸ ਰਾਹੀਂ ਸਿਲਾਈ ਮਸ਼ੀਨਾਂ ਅਤੇ ਟ੍ਰੇਨਿੰਗ ਵਰਕਸ਼ਾਪਾਂ ਵੀ ਲਗਾਈਆਂ ਜਾ ਰਹੀਆਂ ਹਨ।