ਪੰਜਾਬ ਅਕਾਲੀ ਦਲ ਨੇ ਕਣਕ ਦੀ ਖਰੀਦ ਨੂੰ ਲੈ ਕੇ ਘੇਰੀ ਸਰਕਾਰ/ ਆਗੂ ਬੰਟੀ ਰੋਮਾਣਾ ਨੇ ਬਿਆਨ ਜਾਰੀ ਕਰ ਚੁੱਕੇ ਸਵਾਲ/ ਸਰਕਾਰ ਤੋਂ ਫਸਲ ਦੀ ਨਿਰਵਿਖਣ ਖਰੀਦ ਦੀ ਮੰਗ By admin - April 23, 2026 0 1 Facebook Twitter Pinterest WhatsApp ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਮੰਡੀਆਂ ਵਿਚ ਕਿਸਾਨਾਂ ਦੀ ਖੱਜਲ ਖੁਆਰੀ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੀ ਅਪਰੈਲ ਤੋਂ ਕਣਕ ਦੀ ਖਰੀਦ ਦਾ ਐਲਾਨ ਕੀਤਾ ਸੀ ਪਰ 18 ਅਪਰੈਲ ਤਕ ਇਕ ਦਾਣੇ ਦੀ ਵੀ ਖਰੀਦ ਨਹੀਂ ਕੀਤੀ ਅਤੇ ਹੁਣ ਜਦੋਂ ਕੇਂਦਰ ਦੀਆਂ ਰਿਆਇਤਾਂ ਬਾਅਦ ਖਰੀਦ ਸ਼ੁਰੂ ਹੋਈ ਤਾਂ ਸਰਕਾਰ ਦੀ ਢਿੱਲਮੱਠ ਕਾਰਨ ਕਿਸਾਨ ਮੰਡੀਆਂ ਵਿਚ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਸਰਕਾਰ ਤੋਂ ਕਣਕ ਦੀ ਨਿਰਵਿਖਣ ਖਰੀਦ ਤੇ ਰਿਫਟਿੰਗ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਵਿੱਚ ਕਿਸਾਨ ਦੁਖੀ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਛੁੱਟੀਆਂ ਕੱਟਣ ਲਈ ਕਦੀ ਰਾਜਸਥਾਨ ਜਾ ਰਹੇ ਹਨ ਅਤੇ ਕਦੀ ਵਿਦੇਸ਼ੀ ਦੌਰੇ ਤੇ ਪਹੁੰਚੇ ਹੋਏ ਹਨ ਪਰ ਪੰਜਾਬ ਦੇ ਲੋਕਾਂ ਦਾ ਦਰਦ ਉਹਨਾਂ ਨੂੰ ਸਮਝ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਭਾਵੇਂ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਲਿਫਟਿੰਗ ਨੂੰ ਲੈ ਕੇ ਵੱਡੀ ਸਮੱਸਿਆ ਖੜੀ ਹੋਈ ਹੈ ਜਿਸ ਦੇ ਚਲਦੇ ਮੰਡੀਆਂ ਵਿੱਚ ਕਣਕ ਰੁਲ ਰਹੀ ਹੈ ਅਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੰਡੀਆਂ ਵਿੱਚ ਆ ਕੇ ਕਿਸਾਨਾਂ ਦਾ ਹਾਲ ਚਾਲ ਨਹੀਂ ਜਾਣ ਰਿਹਾ। ਉਹਨਾਂ ਕਿਹਾ ਕਿ ਉਹ ਹਰ ਇੱਕ ਪੰਜਾਬ ਦਰਦੀ ਨੂੰ ਕਿਸਾਨਾਂ ਦੇ ਹੱਕ ਵਿੱਚ ਡਟਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।