ਪੰਜਾਬ ਤਰਨ ਤਰਨ ਪੁਲਿਸ ਵੱਲੋਂ ਬਦਮਾਸ਼ਾਂ ਦਾ ਐਨਕਾਊਂਟਰ/ ਜ਼ਖ਼ਮੀ ਹਾਲਤ ’ਚ ਦੋ ਬਦਮਾਸ਼ ਗ੍ਰਿਫਤਾਰ/ ਫਿਰੌਤੀ ਮੰਗਣ ਤੇ ਗੋਲੀ ਕਾਂਡ ’ਚ ਲੋੜੀਂਦੇ ਸੀ ਮੁਲਜ਼ਮ By admin - April 20, 2026 0 1 Facebook Twitter Pinterest WhatsApp ਤਰਨ ਤਾਰਨ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਮੁਕਾਬਲੇ ਤੋਂ ਬਾਅਦ ਜ਼ਖਮੀ ਹਾਲਤ ਵਿਚ ਕਾਬੂ ਕੀਤਾ ਹੈ। ਫੜੇ ਗਏ ਮੁਲਜਮਾਂ ਦੀ ਪਛਾਣ ਅਮਨ ਵਾਸੀ ਖੇਮਕਰਨ ਤੇ ਲਵਪ੍ਰੀਤ ਸਿੰਘ ਲੱਬੂ ਵਾਸੀ ਪਿੰਡ ਵਲਟੋਹਾ ਵਜੋਂ ਹੋਈ ਹੈ। ਪੁਲਿਸ ਦੇ ਦੱਸਣ ਮੁਤਾਬਕ ਦੋਵੇਂ ਮੁਲਜਮ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ਉਤੇ ਫਿਰੌਤੀਆਂ ਮੰਗਣ ਤੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਉਤੇ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਵਿਚ ਸ਼ਾਮਲ ਸਨ। ਪੁਲਿਸ ਨੇ ਦੋਵਾਂ ਨੂੰ ਪਿੰਡ ਕੈਰੋ ਨੇੜੇ ਮੋਟਰ ਸਾਈਕਲ ਤੇ ਜਾਂਦਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਦ ਜਵਾਬੀ ਕਾਰਵਾਈ ਵਿਚ ਜ਼ਖਮੀ ਹੋ ਗਏ। ਮੁਲਜ਼ਮ 7 ਤੋਂ 8 ਵਾਰਦਾਤਾਂ ਵਿਚ ਸ਼ਾਮਲ ਦੱਸੇ ਜਾ ਰਹੇ ਹਨ।