ਪੰਜਾਬ ਨਾਭਾ ’ਚ ਕਾਰ ਸਵਾਰ ਪਰਿਵਾਰ ’ਤੇ ਹਮਲਾ/ ਵਿਆਹ ਤੋਂ ਵਾਪਸ ਆਉਂਦਿਆਂ ਨੂੰ ਬਣਾਇਆ ਨਿਸ਼ਾਨਾ/ 14-15 ਨੌਜਵਾਨਾਂ ਨੇ ਘੇਰ ਕੇ ਕੀਤੀ ਕੁੱਟਮਾਰ, ਤੋੜੀ ਕਾਰ By admin - April 20, 2026 0 1 Facebook Twitter Pinterest WhatsApp ਨਾਭਾ ਦੇ ਪਿੰਡ ਢਿੰਗੀ ਨੇੜੇ ਹਥਿਆਰਬੰਦ ਹਮਲਾਵਰਾਂ ਵੱਲੋਂ ਵਿਆਹ ਸਮਾਗਮ ਵਿਚ ਜਾ ਰਹੇ ਪਰਿਵਾਰ ਉਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਮੁਹੰਮਦ ਅਜ਼ੀਜ ਨਾਮ ਦਾ ਵਿਅਕਤੀ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਆਲਟੋ ਕਾਰ ਵਿਚ ਸਵਾਰ ਹੋ ਕੇ ਅਹਿਮਦਗੜ੍ਹ ਵਿਖੇ ਵਿਆਹ ਸਮਾਗਮ ਵਿਚ ਜਾ ਰਹੇ ਸੀ ਕਿ ਰਸਤੇ ਵਿਚ ਤਿੰਨ ਮੋਟਰ ਸਾਇਕਲ ਸਵਾਰਾਂ ਨੇ ਪੀੜਤ ਦੀ ਪਤਨੀ ਨੂੰ ਪਹਿਲਾਂ ਗਲਤ ਇਸ਼ਾਰੇ ਕੀਤੇ ਅਤੇ ਫਿਰ ਹੋਰ ਸਾਥੀ ਬੁਲਾ ਕੇ ਕਾਰ ਤੇ ਹਮਲਾ ਕਰ ਦਿੱਤਾ। ਪਰਿਵਾਰ ਦਾ ਇਲਜਾਮ ਹੈ ਕਿ ਹਮਲਾਵਰਾਂ ਨੇ ਕਾਰ ਦੀ ਭੰਨਤੋੜ ਕਰਨ ਦੇ ਨਾਲ ਨਾਲ ਪੈਸੇ ਤੇ ਗਹਿਣੇ ਖੋਹ ਲਏ ਹਨ। ਪੀੜਤ ਪਰਿਵਾਰ ਨੇ ਸੜਕ ਉਤੇ ਧਰਨਾ ਦੇ ਕੇ ਇਨਸਾਫ ਮੰਗਿਆ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੰਮਦ ਅਜ਼ੀਜ਼ ਵਾਸੀ ਪਿੰਡ ਧਬਲਾਨ ਦੇ ਦੱਸਣ ਮੁਤਾਬਕ ਉਹ ਆਪਣੇ ਪਰਿਵਾਰ ਸਮੇਤ ਵਿਆਹ ਸਮਾਗਮ ਵਿਚ ਜਾ ਰਿਹਾ ਸੀ ਕਿ ਰਾਤ 8 ਵਜੇ ਦੇ ਕਰੀਬ ਗੁੰਡਾ ਅਨਸਰਾਂ ਵੱਲੋਂ ਪਹਿਲਾਂ ਪੀੜਤ ਦੀ ਪਤਨੀ ਨੂੰ ਗਲਤ ਇਸ਼ਾਰੇ ਕੀਤੇ ਗਏ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਜਾਨੋ ਮਾਰ ਦੀਆਂ ਧਮਕੀਆਂ ਦਿੱਤੀਆਂ ਗਈਆਂ। ਮੁਹੰਮਦ ਅਜੀਜ ਨੇ ਕਾਰ ਭਜਾ ਲਈ ਜੋ ਅੱਗੇ ਜਾ ਕੇ ਕਾਰ ਖਰਾਬ ਹੋ ਗਈ। ਪੀੜਤਾਂ ਨੇ ਇੱਕ ਢਾਬੇ ਵਿੱਚ ਲੁਕ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਕਾਰ ਦੀ ਭੰਨ ਤੋੜ ਕੀਤੀ ਗਈ ਅਤੇ ਪਰਿਵਾਰ ਨਾਲ ਹੱਥੋਪਾਈ ਵੀ ਕੀਤੀ ਗਈ। ਪਰਿਵਾਰ ਦਾ ਇਲਜ਼ਾਮ ਹੈ ਕਿ ਇਹਨਾਂ ਵੱਲੋਂ ਸਾਡੇ ਕੈਸ਼ ਅਤੇ ਗਹਿਣੇ ਵੀ ਲੈ ਕੇ ਫਰਾਰ ਹੋ ਗਏ ਅਤੇ ਕਾਰ ਦੀ ਬੁਰੀ ਤਰ੍ਹਾਂ ਭੰਨ ਤੋੜ ਕਰ ਦਿੱਤੀ। ਪਰਿਵਾਰ ਵੱਲੋਂ ਇਤਲਾਹ ਦੇਣ ਦੇ ਬਾਵਜੂਦ ਪੁਲਿਸ ਨੇ ਬਣਦੀ ਕਾਰਵਾਈ ਨਹੀਂ ਕੀਤੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣ ਪਿਆ। ਇਸ ਘਟਨਾ ਸਬੰਧੀ ਪੁੱਛੇ ਜਾਣ ਤੇ ਗਲਵੱਟੀ ਚੌਂਕੀ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਘਟਨਾ ਬੀਤੀ ਰਾਤ ਦੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਏ, ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।