ਗੁਰਦਾਸਪੁਰ ਦਾਣਾ ਮੰਡੀ ’ਚ ਕਣਕ ਦੀ ਚੋਰੀ/ ਦੇਰ ਰਾਤ ਬੱਚੇ ਤੇ ਔਰਤਾਂ ਅੰਜ਼ਾਮ ਦਿੰਦੇ ਘਟਨਾ/ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗੀ ਕਾਰਵਾਈ

0
1

ਗੁਰਦਾਸਪੁਰ ਦੀ ਦਾਣਾ ਮੰਡੀ ਅੰਦਰ ਚੋਰੀ ਦੀਆਂ ਵਧਦੀਆਂ ਘਟਨਾਵਾਂ ਤੋਂ ਕਿਸਾਨ ਡਾਢੇ ਪ੍ਰੇਸ਼ਾਨ ਹਨ। ਮੰਡੀ ਵਿਚ ਕਣਕ ਲੈ ਕੇ ਪਹੁੰਚੇ ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਵਿਚ ਰਾਤ ਵੇਲੇ ਪਰਵਾਸੀ ਔਰਤਾਂ ਤੇ ਬੱਚੇ ਸਰਗਰਮ ਹੋ ਜਾਂਦੇ ਹਨ ਜੋ ਕਿਸਾਨਾਂ ਦੀਆਂ ਢੇਰੀਆਂ ਵਿਚੋਂ ਕਣਕ ਚੋਰੀ ਕਰ ਕੇ ਲੈ ਜਾਂਦੇ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਦੇਰ ਰਾਤ ਜਦੋਂ ਸੁੱਤੇ ਹੁੰਦੇ ਹਨ ਤਾਂ ਔਰਤਾਂ ਅਤੇ ਬੱਚਿਆਂ ਦਾ ਝੁੰਡ ਢੇਰੀਆਂ ਵਿੱਚੋਂ ਬੋਰੀਆਂ ਭਰ ਭਰ ਕੇ ਕਣਕ ਚੋਰੀ ਕਰ ਕੇ ਲੈ ਜਾਂਦੇ ਹਨ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਨਹੀਂ ਹੋ ਰਹੀ ਅਤੇ ਨਵੀਂ ਦੀ ਮਾਤਰਾ ਵੱਧ ਹੋਣ ਦਾ ਡਰ ਵੀ ਉਹਨਾਂ ਨੂੰ ਸਤਾ ਰਿਹਾ ਹੈ। ਦੂਜੇ ਪਾਸੇ ਇੱਕ ਹੋਰ ਵੱਡਾ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਹੈ। ਕਿਸਾਨਾਂ ਵੱਲੋਂ ਸੂਚਿਤ ਕਰਨ ਤੋਂ ਬਾਅਦ ਕਿਸਾਨ ਆਗੂ ਇੰਦਰ ਪਾਲ ਸਿੰਘ ਵੀ ਮੌਕੇ ਤੇ ਪਹੁੰਚੇ ਅਤੇ ਮੰਗ ਕੀਤੀ ਕਿ ਮੰਡੀ ਵਿੱਚ ਪੁਲਿਸ ਦੀ ਗਸ਼ਤ ਰਾਤ ਦੇ ਸਮੇਂ ਹੋਣੀ ਚਾਹੀਦੀ ਹੈ ਜਾਂ ਫਿਰ ਆੜਤੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਫਸਲ ਦੇ ਪ੍ਰਬੰਧ ਕਰਨੇ ਚਾਹੀਦੇ ਹਨ।

LEAVE A REPLY

Please enter your comment!
Please enter your name here