ਪੰਜਾਬ ਹੁਸ਼ਿਆਰਪੁਰ ’ਚ ਤੜਕਸਾਰ ਹੋਈ ਬਰਸਾਤ/ ਲੋਕਾਂ ਨੂੰ ਸੁੱਕੀ ਠੰਡ ਤੋਂ ਮਿਲੀ ਰਾਹਤ/ ਕਿਸਾਨਾਂ ਲਈ ਲਾਹੇਵੰਦੀ ਮੰਨੀ ਜਾ ਰਹੀ ਬਰਸਾਤ By admin - January 1, 2026 0 8 Facebook Twitter Pinterest WhatsApp ਪੰਜਾਬ ਦੇ ਕੁੱਝ ਇਲਾਕਿਆਂ ਅੰਦਰ ਨਵੇਂ ਸਾਲ ਦੀ ਚੜ੍ਹਦੀ ਸਵੇਰ ਪਈ ਹਲਕੀ ਬਰਸਾਤ ਨਾਲ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਤੋਂ ਰਾਹਤ ਮਿਲੀ ਐ। ਗੱਲ ਜੇਕਰ ਹੁਸ਼ਿਆਰਪੁਰ ਦੀ ਕੀਤੀ ਜਾਵੇ ਤਾਂ ਇੱਥੇ ਵੀ ਸਵੇਰਸਾਰ ਚੰਗੀ ਬਰਸਾਤ ਹੋਈ ਐ। ਇਸ ਮੀਂਹ ਨਾਲ ਜਿੱਥੇ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲੀ ਐ ਅਤੇ ਉੱਥੇ ਕਿਸਾਨਾਂ ਦੇ ਚਿਹਰਿਆਂ ਤੇ ਵੀ ਚਮਕ ਆ ਗਈ ਐ। ਇਹ ਮੀਂਹ ਕਣਕ ਸਮੇਤ ਬਾਕੀ ਫਸਲਾਂ ਲਈ ਲਾਹੇਵੰਦਾ ਮੰਨਿਆ ਜਾ ਰਿਹਾ ਐ। ਇਸ ਸਬੰਧੀ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਇਹ ਜਿਹੜੀ ਬਾਰਿਸ਼ ਸ਼ੁਰੂ ਹੋਈ ਹੈ ਇਸ ਨਾਲ ਖੇਤੀ ਦੀਆਂ ਬਹੁਤ ਸਾਰੀਆਂ ਫਸਲਾਂ ਨੂੰ ਲਾਭ ਮਿਲੇਗਾ। ਉਹਨਾਂ ਕਿਹਾ ਕਿ ਕਣਕ ਲਈ ਇਹ ਮੀਂਹ ਖਾਦ ਦਾ ਕੰਮ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਹ ਬਾਰਿਸ਼ ਜ਼ਿਆਦਾ ਹੁੰਦੀ ਹੈ ਤਾਂ ਸਬਜ਼ੀਆਂ ਲਈ ਜ਼ਰੂਰ ਕੁੱਝ ਨੁਕਸਾਨ ਹੋ ਸਕਦਾ ਐ ਪਰ ਕਈ ਦਿਨਾਂ ਤੋਂ ਪੈ ਰਹੀ ਸੁੱਕੀ ਠੰਡ ਕਾਰਨ ਬੱਚੇ ਤੇ ਬਜ਼ੁਰਗ ਬਿਮਾਰ ਹੋ ਰਹੇ ਸਨ, ਜਿਨ੍ਹਾਂ ਨੂੰ ਰਾਹਤ ਜ਼ਰੂਰ ਮਿਲੇਗੀ। ਉਹਨਾਂ ਕਿਹਾ ਕਿ ਜਿਹੜੀ ਬੀਤੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਸੰਘਣੀ ਧੁੰਦ ਪੈ ਰਹੀ ਸੀ, ਉਸ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਮੌਸਮ ਵਿੱਚ ਵੀ ਸੁਧਾਰ ਆਵੇਗਾ। ਕੁੱਲ ਮਿਲਾ ਕੇ ਨਵੇਂ ਸਾਲ ਦੀ ਚੜ੍ਹਦੀ ਸਵੇਰ ਹੋਈ ਬਰਸਾਤ ਲੋਕਾਂ ਲਈ ਕਾਫੀ ਲਾਹੇਬੰਦੀ ਸਾਬਤ ਹੋਈ ਐ।