ਪੰਜਾਬ ਮਾਨਸਾ ਹਸਪਤਾਲ ’ਚ ਲਿਆਂਦਾ ਪਾਦਰੀ ਬਰਜਿੰਦਰ ਸਿੰਘ/ ਸਿਹਤ ਵਿਗੜਣ ਬਾਅਦ ਲੈ ਕੇ ਆਇਆ ਜੇਲ੍ਹ ਪ੍ਰਸ਼ਾਸਨ/ ਛਾਤੀ ’ਚ ਦਰਦ ਦੀ ਕੀਤੀ ਸੀ ਸ਼ਿਕਾਇਤ By admin - October 2, 2026 0 1 Facebook Twitter Pinterest WhatsApp ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਬਰਜਿੰਦਰ ਪਾਸਟਰ ਨੂੰ ਸਿਹਤ ਵਿਗੜਨ ਬਾਦਲ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਖਬਰਾਂ ਮੁਤਾਬਕ ਬਰਜਿੰਦਰ ਪਾਸਟਰ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਮਗਰੋਂ ਹਸਪਤਾਲ ਲਿਆਂਦਾ ਗਿਆ ਸੀ। ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਕਈ ਮੈਡੀਕਲ ਟੈਸਟ ਕੀਤੇ। ਹਸਪਤਾਲ ਪ੍ਰਸ਼ਾਸਨ ਦੇ ਅਨੁਸਾਰ, ਜਾਂਚ ਵਿੱਚ ਦਿਲ ਨਾਲ ਸਬੰਧਤ ਕੋਈ ਸਮੱਸਿਆ ਨਹੀਂ ਸਾਹਮਣੇ ਆਈ। ਐਸਐਮਓ ਮੁਤਾਬਕ ਜੇਲ੍ਹ ਸੁਪਰਡੈਂਟ ਵੱਲੋਂ ਇੱਕ ਫੋਨ ਆਇਆ ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਬਜਿੰਦਰ ਪਾਸਟਰ ਨੂੰ ਛਾਤੀ ਵਿੱਚ ਦਰਦ ਹੋ ਰਿਹਾ ਹੈ। ਬਾਅਦ ਵਿੱਚ ਉਨ੍ਹਾਂ ਨੂੰ ਜਾਂਚ ਅਤੇ ਇਲਾਜ ਲਈ ਮਾਨਸਾ ਸਿਵਲ ਹਸਪਤਾਲ ਲਿਆਂਦਾ ਗਿਆ। ਸਿਵਲ ਹਸਪਤਾਲ ਪਹੁੰਚਣ ‘ਤੇ, ਡਾਕਟਰਾਂ ਦੀ ਇੱਕ ਟੀਮ ਨੇ ਬਜਿੰਦਰ ਪਾਸਟਰ ਦੇ ਜ਼ਰੂਰੀ ਟੈਸਟ ਕੀਤੇ। ਮੌਜੂਦਾ ਉਪਲਬਧ ਜਾਣਕਾਰੀ ਦੇ ਆਧਾਰ ‘ਤੇ, ਦਿਲ ਨਾਲ ਸਬੰਧਤ ਕੋਈ ਗੰਭੀਰ ਸਮੱਸਿਆ ਦੀ ਪੁਸ਼ਟੀ ਨਹੀਂ ਹੋਈ ਹੈ। ਬਜਿੰਦਰ ਸਿੰਘ ਇਸ ਸਮੇਂ ਮਾਨਸਾ ਜੇਲ੍ਹ ਵਿੱਚ ਬੰਦ ਹੈ ਅਤੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਕੀਤੇ ਗਏ ਹਨ। ਮਾਨਸਾ ਜੇਲ੍ਹ ਵਿੱਚ ਬਲਜਿੰਦਰ ਸਿੰਘ ਨੂੰ ਮੋਬਾਈਲ ਫੋਨ ਮੁਹੱਈਆ ਕਰਵਾਉਣ ਲਈ ਪੁਲਿਸ ਅਧਿਕਾਰੀਆਂ ‘ਤੇ ਮੁਕੱਦਮਾ ਚਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮੋਹਾਲੀ ਦੀ ਇੱਕ ਅਦਾਲਤ ਨੇ 28 ਮਾਰਚ 2025 ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਦੋਂ ਤੋਂ ਉਹ ਮਾਨਸਾ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹਨ। ਇਸ ਤੋਂ ਇਲਾਵਾ, ਪਹਿਲਾਂ ਜੇਲ੍ਹ ਦੇ ਅੰਦਰ ਪਾਦਰੀ ਬਰਜਿੰਦਰ ਸਿੰਘ ਕੋਲ ਮੋਬਾਈਲ ਫੋਨ ਹੋਣ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋਇਆ ਸੀ, ਜਿਸ ਕਾਰਨ ਕੁਝ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਵੀ ਕੀਤੀ ਗਈ ਸੀ।